ਬਾਹਰੋਂ ਜ਼ੀਰੀ ਲੈ ਕੇ ਵੇਚਣ ਤੇ ਦੋ ਟਰੇਡਿੰਗ ਕੰਪਨੀਆਂ ਤੇ ਕਾਰਵਾਈ ਸ਼ੁਰੂ

October 21 2020

ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਤੇ ਸ਼ਨਿੱਚਰਵਾਰ ਦੇਰ ਰਾਤ ਬਰਨਾਲਾ-ਮੋਗਾ ਨੈਸ਼ਨਲ ਹਾਈਵੇ ਤੇ ਹੋਰ ਲਿੰਕ ਸੜਕਾਂ ਰਾਹੀਂ ਬਾਹਰਲੇ ਸੂਬਿਆਂ ਤੋਂ ਆਏ ਜ਼ੀਰੀ ਨਾਲ ਭਰੇ 11 ਟਰੱਕ-ਟਰਾਲਿਆਂ ਨੂੰ ਕਿਸਾਨਾਂ ਨੇ ਘਿਰਾਓ ਕਰਦਿਆਂ ਪੁਲਿਸ ਦੇ ਕਬਜ਼ੇ ਵਿਚ ਰੱਖਿਆ ਹੈ। ਸੋਮਵਾਰ ਪੂਰਾ ਦਿਨ ਜਾਂਚ ਕਰਨ ਮਗਰੋਂ ਤਿੰਨ ਟਰੱਕ ਨਾਜਾਇਜ਼ ਪਾਏ ਹਨ। ਥਾਣਾ ਸ਼ਹਿਣਾ ਵਿਚ 2 ਤੇ ਰੂੜਕੇ ਕਲਾਂ ਵਿਚ ਪੁਲਿਸ ਨੇ 3 ਟਰੱਕ ਕਬਜ਼ੇ ਵਿਚ ਲਏ ਹਨ ਤੇ ਜ਼ੀਰੀ ਬਰਾਮਦ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਿਨਾਂ ਲਾਇਸੈਂਸ ਜੀਰੀ ਦੇ ਮਾਮਲੇ ਵਿਚ ਤੇ ਬਿਨਾਂ ਬਿੱਲ ਵੇਚਣ ਤੇ ਬਰਨਾਲਾ ਤੇ ਦੂਜੀ ਨਿਹਾਲ ਸਿੰਘ ਵਾਲਾ ਟਰੇਡਿੰਗ ਕੰਪਨੀਆਂ ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਮਿੱਤਲ, ਡੀਐਫਐਸਓ ਦੇ ਨਿਰਦੇਸ਼ਾਂ ਤੇ ਸੈਕਟਰੀ ਗੁਰਲਾਲ ਸਿੰਘ ਵੱਲੋਂ ਝੋਨੇ ਨਾਲ ਭਰੇ ਟਰੱਕ ਮਾਮਲੇ ਵਿਚ ਮਾਰਕੀਟ ਕਮੇਟੀ ਬਰਨਾਲਾ ਵੱਲੋਂ ਮੋਗਾ, ਤਰਨਤਾਰਨ, ਫਿਰੋਜ਼ਪੁਰ, ਅੰਮਿ੍ਤਸਰ ਕਮੇਟੀ ਨੂੰ ਨੋਟਿਸ ਕੱਢਿਆ ਗਿਆ, ਜਿਸ ਦੀ ਜਾਂਚ ਵਿਚ ਤਿੰਨ ਟਰੱਕ ਨਾਜਾਇਜ਼ ਪਾਏ ਗਏ ਹਨ। ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਮਿੱਤਲ ਨੇ ਦੱਸਿਆ ਕਿ ਸੈਕਟਰੀ ਗੁਰਲਾਲ ਸਿੰਘ ਵੱਲੋਂ ਝੋਨੇ ਨਾਲ ਭਰਿਆ ਟਰੱਕ ਮਾਮਲੇ ਵਿਚ ਜਾਂਚ ਵਿਚ ਸ੍ਰੀ ਬਾਲਾਜੀ ਬਾਰਦਾਨਾ ਟਰੇਡਿੰਗ ਕੰਪਨੀ ਬਰਨਾਲਾ ਤੇ ਗੁਰੂ ਨਾਨਕ ਟਰੇਡਿੰਗ ਕੰਪਨੀ ਨਿਹਾਲ ਸਿੰਘ ਵਾਲਾ ਗ਼ੈਰ-ਕਾਨੂੰਨੀ ਪਾਏ ਗਏ ਹਨ। ਇਨ੍ਹਾਂ ਵਿਚ ਬਰਨਾਲਾ ਦਾ ਇਕ ਤੇ ਨਿਹਾਲ ਸਿੰਘ ਵਾਲਾ ਦੇ ਦੋ ਟਰੱਕ ਪੁਲਿਸ ਦੇ ਕਬਜ਼ੇ ਵਿਚ ਹਨ।

ਡੀਐੱਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਥਾਣਾ ਸ਼ਹਿਣਾ ਵਿਚ ਗੁਰੂ ਨਾਨਕ ਟਰੇਡਿੰਗ ਕੰਪਨੀ ਨਿਹਾਲ ਸਿੰਘ ਵਾਲਾ ਦੇ ਦੋ ਟਰੱਕ ਨੰਬਰ-ਪੀਬੀ-13ਏਐਲ-8297 ਚੋਂ ਨਾਲ 670 ਝੋਨਾ ਨਾਲ ਭਰੀਆਂ ਬੋਰੀਆਂ (ਬੈਗ) ਤੇ ਪੀਬੀ-19ਐਚ-7215 ਚੋਂ 710 ਝੋਨੇ ਨਾਲ ਭਰੀਆਂ ਬੋਰੀਆਂ (ਬੈਗ) ਤੇ ਸ੍ਰੀ ਬਾਲਾਜੀ ਬਾਰਦਾਨਾ ਟਰੇਡਿੰਗ ਕੰਪਨੀ ਬਰਨਾਲਾ ਦੇ ਇਕ ਰੂੜੇਕੇ ਕਲਾਂ ਵਿਚ ਆਰਜੀ-02-ਜੀਬੀ-2311 ਚੋਂ ਨਾਲ 637 ਝੋਨੇ ਨਾਲ ਭਰੀਆਂ ਬੋਰੀਆਂ (ਬੈਗ) ਨੂੰ ਕਬਜ਼ੇ ਵਿਚ ਲੈ ਕੇ ਕੁਲ 2017 ਝੋਨੇ ਨਾਲ ਭਰੀਆਂ ਬੋਰੀਆਂ (ਬੈਗ) ਕਬਜ਼ੇ ਵਿਚ ਲੈ ਕੇ ਮਾਰਕੀਟ ਕਮੇਟੀ ਦੀ ਧਾਰਾ 10 ਤੇ ਪੰਜਾਬ ਐਗਰੀਕਲਚਰ ਪ੍ਰਰੋਡਿਊਸ ਮਾਰਕਟਿਸ ਐਕਟ 1961 ਦੀ ਧਾਰਾ ਦੀ ਉਲੰਘਣਾ ਕਰਨ ਤੇ ਮਾਮਲਾ ਦਰਜ ਕੀਤਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran