ਪੰਜਾਬ ਸਰਕਾਰ ਦਾ ਕਮਾਲ! ਕਿਸਾਨ ਦਾ ਮੁਆਫ ਕੀਤਾ 2 ਰੁਪਏ ਕਰਜ਼ਾ

March 14 2019

ਪਿੰਡ ਚੱਕਲਾਂ ਦੇ ਇਕ ਕਿਸਾਨ ਦਾ ਕਰਜ਼ਾ ਮੁਆਫੀ ਦੇ ਨਾਂ ਤੇ ਸਰਕਾਰ ਨੇ ਸਿਰਫ ਦੋ ਰੁਪਏ ਦੀ ਕਰਜ਼ਾ ਮੁਆਫ਼ੀ ਕਰ ਦਿੱਤਾ। ਇਸ ਸਬੰਧੀ ਕਿਸਾਨ ਨਗਿੰਦਰ ਸਿੰਘ ਨੇ ਦੱਸਿਆ ਕਿ ਅਜਿਹਾ ਕਈ ਹੋਰਨਾਂ ਕਿਸਾਨਾਂ ਨਾਲ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਅਪਣੀ ਦੋ ਏਕੜ ਜ਼ਮੀਨ ਚ ਖੇਤੀ ਕਰਕੇ ਗੁਜਾਰਾ ਕਰ ਰਹੇ ਹਨ ਪਰ ਉਨ੍ਹਾਂ ਦੇ ਸਿਰ ਤੇ ਚੜੇ ਕਰਜ਼ੇ ਦਾ ਭਾਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਢਾਈ ਏਕੜ ਜ਼ਮੀਨ ਤੱਕ ਦੇ ਕੇ ਕਿਸਾਨਾਂ ਨੂੰ ਦੋ ਲੱਖ ਰੁਪਏ ਦੀ ਕਰਜ਼ਾ ਮੁਆਫੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਖਾਤਾ ਪੰਜਾਬ ਗ੍ਰਾਮੀਣ ਬੈਂਕ ਦੀ ਦੁੱਮਣਾ ਸ਼ਾਖਾ ਵਿਚ ਹੈ ਅਤੇ ਜਦੋਂ ਗ੍ਰਾਮੀਣ ਬੈਂਕ ਵਿਖੇ ਕਰਜ਼ਾ ਮੁਆਫ਼ੀ ਦੀ ਲਿਸਟ ਲੱਗੀ ਤਾਂ ਉਸ ਵਿਚ ਉਨ੍ਹਾਂ ਦਾ ਨਾਮ ਵੀ ਸ਼ਾਮਿਲ ਸੀ ਪਰ ਉਨ੍ਹਾਂ ਦੇ ਖਾਤੇ ਵਿਚ ਦੋ ਲੱਖ ਰੁਪਏ ਕਰਜ਼ਾ ਮਾਫੀ ਦੀ ਥਾਂ ਸਿਰਫ ਦੋ ਰੁਪਏ ਆਏ। 

ਇਸ ਦੌਰਾਨ ਉਨ੍ਹਾਂ ਵੱਲੋਂ ਬੈਂਕ ਤੋਂ ਇਲਾਵਾ ਦਫਤਰਾਂ ਦੇ ਅਨੇਕਾਂ ਚੱਕਰ ਲਗਾਏ ਗਏ ਪਰ ਉਨ੍ਹਾਂ ਦੀ ਕਿਸੇ ਨੇ ਸਾਰਨ ਨਹੀਂ ਲਈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਕਰਜ਼ਾ ਮੁਆਫ਼ੀ ਦੇ ਮਾਮਲੇ ਤੇ ਵਿਚਾਰ ਕੀਤੀ ਜਾਵੇ ਅਤੇ ਜੇਕਰ ਇਸ ਵਿਚ ਕੋਈ ਵਿਭਾਗੀ ਊਣਤਾਈ ਹੈ ਤਾਂ ਉਸ ਨੂੰ ਪੂਰਾ ਕਰਕੇ ਉਨ੍ਹਾਂ ਨੂੰ ਦੋ ਲੱਖ ਰੁਪਏ ਦੀ ਕਰਜ਼ਾ ਮੁਆਫੀ ਦਿੱਤੀ ਜਾਵੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Jagbani