ਪਿਆਜ਼ ਦੀਆਂ ਕੀਮਤਾਂ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਸਖਤ ਕਦਮ

October 23 2020

ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੌਜੂਦ ਸਬਜ਼ੀਆਂ ਦੇ ਬਾਜ਼ਾਰਾਂ ਵਿਚ ਪਿਆਜ਼ ਦੀਆਂ ਵਧਿਆਂ ਕੀਮਤਾਂ ਕਰਕੇ ਆਮ ਆਦਮੀ ਨੂੰ ਇੱਕ ਵਾਰ ਫਿਰ ਤੋਂ ਰੁਲਾਉਣ ਦੀ ਤਿਆਰੀ ਕਰ ਲਈ। ਅਜਿਹੀ ਸਥਿਤੀ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਰਕਾਰ ਹਰਕਤ ਵਿੱਚ ਆਈ ਹੈ। ਸਰਕਾਰ ਨੇ ਘਰੇਲੂ ਬਜ਼ਾਰ ਵਿਚ ਪਿਆਜ਼ ਦੀ ਸਪਲਾਈ ਵਿੱਚ ਸੁਧਾਰ ਕਰਨ ਤੇ ਕੀਮਤਾਂ ਨੂੰ ਰੋਕਣ ਲਈ 15 ਦਸੰਬਰ ਤੱਕ ਦਰਾਮਦ ਨਿਯਮਾਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।

ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ 37 ਲੱਖ ਟਨ ਸਾਉਣੀ ਪਿਆਜ਼ ਜਲਦੀ ਹੀ ਮੰਡੀਆਂ ਵਿੱਚ ਪਹੁੰਚ ਜਾਵੇਗਾ। ਮੰਤਰਾਲੇ ਮੁਤਾਬਕ, ਪਿਛਲੇ 10 ਦਿਨਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ 11.56 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਇਸ ਦੇ ਨਾਲ, ਇਸ ਦੀ ਔਸਤਨ ਰਾਸ਼ਟਰੀ ਪ੍ਰਚੂਨ ਕੀਮਤ 51.95 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live