ਨਿਰਮਲ ਸਿੰਘ ਝਨੇਰ ਬਣਿਆ ਹੋਰਾਂ ਲਈ ਰਾਹ ਦਸੇਰਾ

October 29 2020

ਪਿੰਡ ਝਨੇਰ ਬਲਾਕ ਅਹਿਮਦਗੜ੍ਹ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਅਤੇ ਮੌਜੂਦਾ ਸਰਪੰਚ ਨਿਰਮਲ ਸਿੰਘ ਨੇ ਫਸਲੀ ਵਿਭਿੰਨਤਾ ਅਪਣਾਕੇ ਅਤੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਨੂੰ ਲਾਹੇਵੰਦ ਧੰਦਾ ਸਾਬਤ ਕੀਤਾ ਹੈ। ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਕੋਲ 10 ਏਕੜ ਜ਼ਮੀਨ ਹੈ ਅਤੇ ਲਗਪਗ ਹਰ ਸਾਲ ਉਹ 20 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ। ਪਿਛਲੇ ਤਿੰਨ ਸਾਲਾਂ ਤੋਂ ਉਸ ਨੇ ਆਪਣੇ ਖੇਤ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਈ । ਪਰਾਲੀ ਦੇ ਪ੍ਰਬੰਧਨ ਲਈ ਉਹ ਰੋਟਾਵੇਟਰ, ਚੌਪਰ-ਕਮ-ਸ਼ਰੈਡਰ ਅਤੇ ਉਲਟਾਵੇਂ ਹਲ ਦੀ ਵਰਤੋਂ ਦੇ ਨਾਲ-ਨਾਲ ਕਿਰਾਏ ’ਤੇ ਕੁਝ ਰਕਬੇ ਵਿਚੋਂ ਗੰਢਾਂ ਵੀ ਬਣਵਾਉਂਦਾ ਹੈ। 30 ਏਕੜ ਜ਼ਮੀਨ ਵਿੱਚੋਂ ਉਹ 15 ਏਕੜ ਆਲੂ (ਡਾਇਮੈਂਡ ਅਤੇ ਚੰਦਰਮੁਖੀ ਕਿਸਮ) ਅਤੇ 5-5 ਏਕੜ ਮੱਕੀ ਅਤੇ ਬਾਸਮਤੀ ਦੀ ਕਾਸ਼ਤ ਕਰਦਾ ਹੈ। ਇਸ ਦੇ ਨਾਲ ਹੀ ਹਰ ਸਾਲ ਲਗਪਗ ਏਕੜ ਰਕਬੇ ਵਿਚ ਖੀਰੇ ਦੀ ਖੇਤੀ ਵੀ ਕਰਦਾ ਹੈ। ਕਿਸਾਨ ਕੋਲ ਪੰਜ ਮੱਝਾਂ ਵੀ ਹਨ। ਉਹ ਘਰੇਲੂ ਬਗੀਚੀ ਲਗਾ ਕੇ ਆਪਣੀ ਲੋੜ ਅਨੁਸਾਰ ਸਬਜ਼ੀਆਂ ਵੀ ਉਗਾਉਂਦਾ ਹੈ।ਉਸ ਨੇ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਵਿਭਿੰਨਤਾ ਅਪਨਾਉਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੁਨੇਹਾ ਦਿੱਤਾ। ਇਸ ਸਬੰਧੀ ਡਾ. ਕੁਲਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਹਿਮਦਗੜ੍ਹ ਨੇ ਨਿਰਮਲ ਸਿੰਘ ਦੀ ਸ਼ਲਾਘਾ ਕੀਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune