ਧਰਤੀ ਵਿਗਿਆਨ ਮੰਤਰਾਲੇ ਦਾ ਦਾਅਵਾ, 2012 ਤੋਂ ਬਾਅਦ ਭਾਰਤ ਚ ‘ਜ਼ਬਰਦਸਤ ਬਾਰਸ਼’ ਚ 85 ਪ੍ਰਤੀਸ਼ਤ ਵਾਧਾ

June 16 2021

ਧਰਤੀ ਵਿਗਿਆਨ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ 2012 ਤੋਂ ‘ਜ਼ਬਰਦਸਤ ਬਾਰਸ਼’ ਦੀਆਂ ਘਟਨਾਵਾਂ ਵਿੱਚ ਵਾਧਾ ਵੇਖ ਰਿਹਾ ਹੈ। 2012 ਵਿੱਚ 185 ਸਟੇਸ਼ਨਾਂ ਨੇ ਬਹੁਤ ਜ਼ਬਰਦਸਤ ਬਾਰਸ਼ ਦੀ ਖ਼ਬਰ ਸੀ, ਜਦੋਂਕਿ 2020 ਵਿੱਚ ਇਹ ਵਧ ਕੇ 341 ਹੋ ਗਈ। ਸਾਹਮਣੇ ਆਏ ਅੰਕੜਿਆਂ ਮੁਤਾਬਕ ਲਗਪਗ 85 ਪ੍ਰਤੀਸ਼ਤ ਵਧੇਰੇ ਹੈ। ਜਦੋਂਕਿ, 2019 ਨੂੰ ਇੱਕ ਵਿਲੱਖਣ ਸਾਲ ਮੰਨਿਆ ਜਾਂਦਾ ਹੈ ਕਿਉਂਕਿ 554 ਸਟੇਸ਼ਨਾਂ ਵਿੱਚ ਬਹੁਤ ਜ਼ਬਰਦਸਤ ਬਾਰਸ਼ ਦਰਜ ਕੀਤੀ ਗਈ ਜੋ 2012 ਤੋਂ ਬਾਅਦ ਸਭ ਤੋਂ ਵੱਧ ਹੈ।

15 ਮਿਲੀਮੀਟਰ ਤੋਂ ਘੱਟ ਦਰਜ ਕੀਤੀ ਬਾਰਸ਼ ਨੂੰ ਹਲਕਾ ਮੰਨਿਆ ਗਿਆ ਹੈ, 15 ਤੋਂ 64.5 ਮਿਲੀਮੀਟਰ ਮੱਧਮ , 64.5 ਮਿਲੀਮੀਟਰ ਤੇ 115.5 ਮਿਲੀਮੀਟਰ ਭਾਰੀ ਤੇ 115.6 ਮਿਲੀਮੀਟਰ ਤੇ 204.4 ਮਿਲੀਮੀਟਰ ਦੇ ਵਿਚਕਾਰ ਬਹੁਤ ਜ਼ਬਰਦਸਤ ਬਾਰਸ਼ ਮੰਨੀ ਜਾਂਦੀ ਹੈ। ਸਾਲ 2012 ਵਿੱਚ 1,251 ਸਟੇਸ਼ਨਾਂ ਨੇ ਜੂਨ ਤੋਂ ਸਤੰਬਰ ਦੌਰਾਨ ਬਹੁਤ ਜ਼ਬਰਦਸਤ ਬਾਰਸ਼ ਦੀ ਰਿਪੋਰਟ ਦਿੱਤੀ ਸੀ। ਸਾਲ 2020 ਵਿੱਚ 1,912 ਸਟੇਸ਼ਨਾਂ ਨੇ ਬਹੁਤ ਜ਼ਬਰਦਸਤ ਬਾਰਸ਼ ਦੀ ਰਿਪੋਰਟ ਕੀਤੀ, ਜੋ 2012 ਦੇ ਮੁਕਾਬਲੇ ਲਗਪਗ 53 ਪ੍ਰਤੀਸ਼ਤ ਵਧੇਰੇ ਹੈ। ਭਾਰਤ ਵਿੱਚ ਜੂਨ ਤੋਂ ਸਤੰਬਰ ਦੇ ਸਮੇਂ ਨੂੰ ਮੌਨਸੂਨ ਦਾ ਮੌਸਮ ਮੰਨਿਆ ਜਾਂਦਾ ਹੈ।

2020 ਮੌਨਸੂਨ ਸੀਜ਼ਨ ਦੌਰਾਨ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਜ਼ਬਰਦਸਤ ਬਾਰਸ਼ ਹੋਈ। ਅਜਿਹੀਆਂ ਘਟਨਾਵਾਂ ਕਾਰਨ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਕੇਰਲ, ਉੱਤਰ ਪ੍ਰਦੇਸ਼, ਅਸਾਮ, ਬਿਹਾਰ ਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਨੂੰ ਬਾਰਸ਼ ਦੇ ਨਾਲ-ਨਾਲ ਭਾਰੀ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਜ਼ਬਰਦਸਤ ਬਾਰਸ਼ ਦੀਆਂ ਘਟਨਾਵਾਂ 2017 ਤੇ 2019 ਦੇ ਵਿਚਕਾਰ ਵਧ ਰਹੀਆਂ ਸੀ।

ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਇਨ੍ਹੀਂ ਦਿਨੀਂ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਮੌਨਸੂਨ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਮੌਨਸੂਨ ਨੇ ਭਾਰਤ ਦੇ ਬਹੁਤ ਸਾਰੇ ਹਿੱਸੇ ਨੂੰ ਸਿਰਫ 10 ਦਿਨਾਂ ਵਿੱਚ ਹੀ ਕਵਰ ਕਰ ਲਿਆ ਜਿਸ ਦਾ ਮੁੱਖ ਕਾਰਨ ਬੰਗਾਲ ਦੀ ਖਾੜੀ ਤੇ ਇੱਕ ਦਬਾਅ ਘੱਟ ਖੇਤਰ ਦਾ ਬਣਨਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live