ਦਸ ਏਕੜ ਰਕਬੇ ਵਿੱਚ ਇਕ ਲੱਖ ਬੂਟੇ ਲਾਉਣ ਦੀ ਮੁੰਹਿਮ

October 20 2020

ਸ਼ਹਿਰ ਨੂੰ ਹਰਾ ਭਰਾ ਬਣਾਉਣ ਦੇ ਉਪਰਾਲੇ ਤਹਿਤ ਇਥੇ 40 ਖੂਹ ਬਾਗ ਇਲਾਕੇ ਵਿੱਚ ਦਸ ਏਕੜ ਰਕਬੇ ’ਤੇ ਇਕ ਲੱਖ ਬੂਟੇ ਲਾ ਕੇ ਮਾਈਕਰੋ ਜੰਗਲ ਉਸਾਰਨ ਦੀ ਯੋਜਨਾ ਹੈ। ਇਹ ਯੋਜਨਾ ਨਗਰ ਨਿਗਮ ਵੱਲੋਂ ਵੱਖ-ਵੱਖ ਸਵੈਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਇਸ ਕੰਮ ਦੀ ਸ਼ੁਰੂਆਤ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਇਨਕਮ ਟੈਕਸ ਵਿਭਾਗ ਦੇ ਵਧੀਕ ਕਮਿਸ਼ਨਰ ਰੋਹਿਤ ਮਹਿਰਾ ਅਤੇ ਸਵੈ ਸੇਵੀ ਜਥੇਬੰਦੀ ਵਾਈਜੀਬੀਟੀ ਦੇ ਸੁਖ ਅੰਮ੍ਰਿਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੂਟੇ ਲਾ ਕੇ ਕੀਤੀ ਗਈ। ਨਗਰ ਨਿਗਮ ਵੱਲੋਂ ਇਨ੍ਹਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਮਨੁੱਖੀ ਤੌਰ ’ਤੇ ਵਿਕਸਿਤ ਕੀਤੇ ਜਾਣ ਵਾਲਾ ਇਹ ਜੰਗਲ ਪਹਿਲਾ ਸ਼ਹਿਰੀ ਸੁਖਮ ਜੰਗਲ ਹੋਵੇਗਾ। ਇਹ ਜੰਗਲ ‘ਗਰੀਨ ਲੰਗਜ਼ ਪ੍ਰਾਜੈਕਟ ਅਧੀਨ ਤਿਆਰ ਕੀਤਾ ਜਾਵੇਗਾ, ਜਿਸ ਦਾ ਮੁਖ ਮੰਤਵ ਵਧੇਰੇ ਆਕਸੀਜਨ ਅਤੇ ਜ਼ਹਿਰੀਲੀਆਂ ਗੈਸਾਂ ਨੂੰ ਘੱਟ ਕਰਨਾ ਹੋਵੇਗਾ। ਮੇਅਰ ਸ੍ਰੀ ਰਿੰਟੂ ਨੇ ਦੱਸਿਆ ਕਿ 40 ਖੂਹ ਬਾਗ ਦੇ ਦਸ ਏਕੜ ਰਕਬੇ ਵਿਚ ਇਕ ਲੱਖ ਰੁਖ ਲਾਏ ਜਾਣਗੇ, ਜੋ ਕਿ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਦੀ ਯੋਜਨਾ ਦਾ ਇਕ ਹਿੱਸਾ ਹੈ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune