ਡੇਅਰੀ ਵਿਕਾਸ ਵਿਭਾਗ ਵੱਲੋ ਪਸ਼ੂ ਆਚਾਰ ਦੀ ਜਾਂਚ

June 05 2021

ਅੱਜ ਸ. ਕੁਲਦੀਪ ਸਿੰਘ ਜੱਸੋਵਾਲ ਜੋ ਕਿ ਡੇਅਰੀ ਵਿਕਾਸ ਵਿਭਾਗ ਵਿੱਚ ਜੁਆਇੰਟ ਡਾਇਰੈਕਟਰ ਡੇਅਰੀ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ, ਉਹਨਾਂ ਨੇ ਰੋਪੜ ਵਿੱਚ ਸਰਦਾਰ ਹਰਮਨ ਸਿੰਘ ਜੀ ਦੀ ਆਚਾਰ ਦੀ ਫੈਕਟਰੀ ਵਿੱਚ ਜਾ ਕੇ ਪਸ਼ੂਆਂ ਲਈ ਤਿਆਰ ਹੋ ਰਹੇ ਆਚਾਰ ਦਾ ਮੁਆਇਨਾ ਕੀਤਾ, ਪਸ਼ੂ ਪਾਲਕਾਂ ਤੱਕ ਇੱਕ ਸ਼ੁੱਧ ਅਤੇ ਸਿਹਤਮੰਦ ਸਾਇਲੇਜ ਪਹੁੰਚ ਸਕੇ, ਇਸ ਦੀ ਪੁਸ਼ਟੀ ਲਈ ਉਹਨਾਂ ਨੇ ਮੱਕੀ ਗੁਣਵੱਤਾ ਦੀ ਮੌਕੇ ਤੇ ਜਾਂਚ ਕੀਤੀ, ਇਸ ਮੌਕੇ ਉਹਨਾਂ ਨੇ ਪਸ਼ੂ ਪਾਲਕਾਂ ਨੂੰ ਸੁਨੇਹਾ ਵੀ ਦਿੱਤਾ ਕਿ ਪਸ਼ੂ ਪਾਲਕ ਕਿਸ ਤਰ੍ਹਾਂ ਪੂਰਾ ਸਾਲ ਪਸ਼ੂਆਂ ਨੂੰ ਚਾਰ ਖਿਲਾ ਸਕਦੇ ਹਨ ਅਤੇ ਪਸ਼ੂ ਦੇ ਦੁੱਧ ਦੀ ਗੁਣਵੱਤਾ ਅਤੇ ਪੈਦਾਵਾਰ ਨੂੰ ਵਧਾ ਕੇ ਚੰਗਾ ਮੁਨਾਫ਼ਾ ਕਿਸ ਤਰ੍ਹਾਂ ਕਮਾ ਸਕਦੇ ਹਨ।

ਸ੍ਰੋਤ: Apni Kheti