ਟਿਕੈਤ ਨੇ ਮੋਦੀ ਦੀ ਸੁਣਨ ਮਗਰੋਂ ਸੁਣਾਈ ਆਪਣੇ ਮਨ ਕੀ ਬਾਤ, ਕਿਹਾ- ਸਾਡੇ ਲੋਕ ਕਰੋ ਰਿਹਾਅ ਤਾਂ ਹੀ ਬਣੇਗੀ ਗੱਲ

February 01 2021

ਮਨ ਕੀ ਬਾਤ ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਤਿਰੰਗੇ ਦੀ ਬੇਇੱਜ਼ਤੀ ਕਾਰਨ ਦੇਸ਼ ਬਹੁਤ ਦੁਖੀ ਹੋਇਆ ਹੈ। ਇਸ ਤੋਂ ਬਾਅਦ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਰਾਕੇਸ਼ ਟਿਕੈਤ ਨੇ ਇਸ ਉੱਪਰ ਪ੍ਰਤੀਕਰਮ ਦਿੱਤਾ ਹੈ।

ਟਿਕੈਤ ਨੇ ਕਿਹਾ ਕਿ ਸਾਡੇ ਜਿਹੜੇ ਲੋਕ ਜੇਲ੍ਹ ਵਿੱਚ ਬੰਦ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਤੇ ਫਿਰ ਗੱਲਬਾਤ ਹੋਵੇਗੀ। ਪ੍ਰਧਾਨ ਮੰਤਰੀ ਨੇ ਪਹਿਲ ਕੀਤੀ ਹੈ ਤੇ ਸਰਕਾਰ ਤੇ ਸਾਡੇ ਦਰਮਿਆਨ ਇੱਕ ਕੜੀ ਬਣੇ। ਕਿਸਾਨੀ ਦੀ ਪੱਗ ਦਾ ਸਨਮਾਨ ਵੀ ਰਹੇਗਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ।

ਟਿਕੈਤ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਤਿਰੰਗੇ ਦੀ ਬੇਇੱਜ਼ਤੀ ਨਹੀਂ ਕਰਨ ਦੇਵਾਂਗੇ, ਹਮੇਸ਼ਾਂ ਇਸ ਨੂੰ ਉੱਚਾ ਰੱਖਾਂਗੇ। ਟਿਕੈਤ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਜੋ ਕਿਹਾ ਉਸ ਦਾ ਸਤਿਕਾਰ ਕਰਦੇ ਹਾਂ, ਉਨ੍ਹਾਂ ਦੀ ਇੱਜ਼ਤ ਦੀ ਰੱਖਿਆ ਕੀਤੀ ਜਾਏਗੀ। ਉਨ੍ਹਾਂ ਅੱਗੇ ਕਿਹਾ ਕਿ 26 ਜਨਵਰੀ ਨੂੰ ਹੋਈ ਹਿੰਸਾ ਸਾਜਿਸ਼ ਦਾ ਨਤੀਜਾ ਸੀ, ਇਸ ਦੀ ਵਿਆਪਕ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਅਸੀਂ ਸਰਕਾਰ ਜਾਂ ਸੰਸਦ ਨੂੰ ਝੁਕਾਉਣਾ ਨਹੀਂ ਚਾਹੁੰਦੇ, ਪਰ ਕਿਸਾਨਾਂ ਦੀ ਸਵੈ-ਮਾਣ ਦੀ ਰੱਖਿਆ ਵੀ ਕਰਾਂਗੇ। ਟਿਕੈਤ ਨੇ ਕਿਹਾ ਕਿ ‘ਸਰਕਾਰ ਨੂੰ ਸਾਡੇ ਲੋਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਤੇ ਗੱਲਬਾਤ ਦਾ ਮੰਚ ਤਿਆਰ ਕਰਨਾ ਚਾਹੀਦਾ ਹੈ। ਇਸ ਦੇ ਲਈ ਕੋਈ ਵਿੱਚ ਦਾ ਰਸਤਾ ਲੱਭਣ ਦੀ ਉਮੀਦ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live