ਖੇਤੀ ਮਾਹਿਰਾਂ ਵੱਲੋਂ ਖੇਤਾਂ ’ਚ ਫ਼ਸਲਾਂ ਦਾ ਨਿਰੀਖਣ

March 23 2021

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਰਵਾਇਤੀ ਫਸਲਾਂ ਤੋਂ ਇਲਾਵਾ ਹੋਰ ਫਸਲਾਂ ਅਪਣਾਉਣ ਲਈ ਪ੍ਰੇਰਿਤ ਕਰਨ ਖਾਤਰ ਖੇਤਾਂ ਦਾ ਨਿਰੀਖਣ ਕੀਤਾ ਗਿਆ। ਕਿਸਾਨ ਮੇਜਰ ਸਿੰਘ ਦੇ ਖੇਤਾਂ ’ਚ ਬੀਜੀ ਮੱਕੀ ਦੀ ਫਸਲ ਨੂੰ ਦੇਖਣ ਮੌਕੇ ਡਾ. ਨਰਿੰਦਰ ਸਿੰਘ ਅਤੇ ਡਾ. ਗੁਰਦੀਪ ਸਿੰਘ ਨੇ ਆਲੂ ਦੀ ਫਸਲ ਤੋਂ ਬਾਅਦ ਮੱਕੀ, ਮੂੰਗੀ ਜਾਂ ਪੁਦੀਨਾਂ ਬੀਜਣ ਦੀ ਸਲਾਹ ਦਿੱਤੀ। ਉਨ੍ਹਾਂ ਆਖਿਆ ਕਿ ਤੀਸਰੀ ਫਸਲ ਲਾਹੇ ’ਚ ਹੀ ਰਹਿੰਦੀ ਹੈ। ਇਹ ਫਸਲਾਂ ਵੱਢਣ ਤੋਂ ਬਾਅਦ ਸਾਉਣੀ ਦੀ ਫਸਲ ਦੀ ਬਿਜਾਈ ਲਈ ਜ਼ਮੀਨ ਸਮੇਂ ਸਿਰ ਖਾਲੀ ਹੋ ਜਾਂਦੀ ਹੈ। ਇਸ ਮੌਕੇ ਉਨ੍ਹਾਂ ਆਖਿਆ ਕਿ ਸਿੱਧੀ ਬਿਜਾਈ ਨਾਲ ਤਸੱਲੀ ਬਖਸ਼ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਡਾ. ਰਮਿੰਦਰ ਸਿੰਘ ਨੇ ਕਿਹਾ ਕਿ ਮੱਕੀ ਦੀ ਫਸਲ ਨੂੰ ਕੀੜੇ ਤੋਂ ਬਚਾਉਣ ਲਈ ਖੇਤੀ ਮਾਹਿਰਾਂ ਦੀ ਸਲਾਹ ਨਾਲ ਸਮੇਂ ਸਿਰ ਸਪਰੇਅ ਕਰਕੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਡਾ, ਸਰਵਜੀਤ ਕੌਰ ਨੇ ਦੱਸਿਆ ਕਿ ਕਿਸਾਨ ਵਿਭਾਗ ਨਾਲ ਰਾਬਤਾ ਬਣਾਈ ਰੱਖਣ ਤਾਂ ਖੇਤੀ ਸੌਖੀ ਅਤੇ ਲਾਹੇਵੰਦ ਸਾਬਤ ਹੋ ਸਕਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune