ਖੇਤਾਂ ’ਚ ਧੜਕਦੀ ਜ਼ਿੰਦਗੀ

June 15 2021

ਪੰਜਾਬ ਭਰ ’ਚ ਝੋਨੇ ਦੀ ਲਵਾਈ ਦਾ ਕੰਮ ਜੋਬਨ ’ਤੇ ਹੈ। ਇਸ ਵਾਰ ਜ਼ਿਲ੍ਹਾ ਸੰਗਰੂਰ ’ਚ 2.90 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਹੋਵੇਗੀ ਜੋ ਕਿ ਪਿਛਲੇ ਸਾਲ ਨਾਲੋਂ 3 ਹਜ਼ਾਰ ਹੈਕਟੇਅਰ ਵਧ ਹੈ। ਜਦੋਂ ਕਿ ਕਿਸਾਨਾਂ ਨੇ ਜ਼ਿਲ੍ਹੇ ’ਚ 30 ਹਜ਼ਾਰ ਹੈਕਟੇਅਰ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਵਾਰ ਜ਼ਿਲ੍ਹੇ ’ਚ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਨਹੀਂ ਹੈ। ਵੱਡੀ ਗਿਣਤੀ ਪਰਵਾਸੀ ਮਜ਼ਦੂਰ ਇਸ ਕਾਰਜ ਲਈ ਜ਼ਿਲ੍ਹੇ ’ਚ ਇਥੇ ਹਨ। ਉਪਰ ਤਸਵੀਰ ’ਚ ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਵਿਖੇ ਝੋਨੇ ਦੀ ਲਵਾਈ ਵਿਚ ਜੁਟੇ ਪਰਵਾਸੀ ਮਜ਼ਦੂਰ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune