ਕੁਦਰਤੀ ਆਫ਼ਤ ਪੀੜਤ ਕਿਸਾਨਾਂ ਦੀ ਫੜੀ ਬਾਂਹ

May 15 2019

ਇਥੇ ਪਿੰਡ ਕਪੂਰੇ ’ਚ ਅਮਰ ਵੈੱਲਫੇਅਰ ਕਲੱਬ ਕਪੂਰੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਗ ਲੱਗਣ ਕਾਰਨ ਜਿਨ੍ਹਾਂ ਕਿਸਾਨਾਂ ਦੀ ਕਣਕ ਦਾ ਨੁਕਸਾਨ ਹੋ ਗਿਆ ਸੀ, ਉਨ੍ਹਾਂ ਦੀ ਮਦਦ ਲਈ ਆਸ ਪਾਸ ਪਿੰਡਾਂ ਆਦਿ ’ਚੋਂ 11 ਲੱਖ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਕੁਦਰਤੀ ਆਫ਼ਤ ਪੀੜਤ ਕਿਸਾਨਾਂ ਨੂੰ ਵੰਡੀ।

ਇਸ ਮੌਕੇ ਮੁੱਖ ਸੇਵਾਦਾਰ ਸੋਹਣ ਸਿੰਘ ਤੇ ਜਗਤਾਰ ਸਿੰਘ ਮਾਂਗਟ ਨੇ ਦੱਸਿਆ ਕਿ ਇਕੱਠੀ ਹੋਈ ਰਕਮ ਲੋੜਵੰਦ ਕਿਸਾਨਾਂ ਨੂੰ ਵੰਡ ਕੇ ਉਨ੍ਹਾਂ ਨੂੰ ਬੇਹੱਦ ਤਸੱਲੀ ਮਹਿਸੂਸ ਹੋ ਰਹੀ ਹੈ।। ਉਨ੍ਹਾਂ ਦੱਸਿਆ ਕਿ ਪਿੰਡ ਕਪੂਰੇ ਦੀ ਸੰਗਤ ਵਲੋਂ 2 ਲੱਖ 70 ਹਜ਼ਾਰ 700, ਰੁਪਏ ਪਿੰਡ ਭਿੰਡਰ ਖ਼ੁਰਦ 2 ਲੱਖ 09 ਹਜ਼ਾਰ 730, ਪਿੰਡ ਪੁਰਾਣੇ ਵਾਲਾ 1 ਲੱਖ 30 ਹਜ਼ਾਰ 100, ਪਿੰਡ ਹੇਰਾਂ ਦੀ ਸੰਗਤ ਵਲੋਂ 53,180, ਪਿੰਡ ਤਲਵੰਡੀ ਮੱਲੀਆਂ ਦੀ ਸੰਗਤ ਵੱਲੋਂ 2 ਲੱਖ 27 ਹਜ਼ਾਰ ਪਿੰਡ ਡਾਲਾ ਦੀ ਸੰਗਤ ਵੱਲੋਂ 1 ਲੱਖ 80 ਹਜ਼ਾਰ ਮਦਦ ਦਿੱਤੀ ਗਈ, ਜੋ ਕੁੱਲ ਰਕਮ 10,70,710 ਬਣਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਦੀ ਹਾਜ਼ਰੀ ਵਿੱਚ ਪਿੰਡ ਚੁਗਾਵਾਂ ਦੇ ਪੀੜਤ ਕਿਸਾਨ ਜਿਨ੍ਹਾਂ ਦੀ 33 ਏਕੜ ਕਣਕ ਸੜ ਗਈ ਸੀ ਨੂੰ 3 ਲੱਖ 82 ਹਜ਼ਾਰ 260 ਰੁਪਏ ਅਤੇ ਪਿੰਡ ਰੌਲੀ ਦੇ ਪੀੜਤ ਕਿਸਾਨ ਜਿਨ੍ਹਾਂ ਦੀ 60.5 ਏਕੜ ਕਣਕ ਸੜ ਗਈ ਸੀ ਵੱਖ-ਵੱਖ ਕਿਸਾਨਾਂ ਨੂੰ ਪਿੰਡ ਰੌਲੀ ਦੇ ਡੇਰਾ ਬਾਬਾ ਮਾਨ ਦਾਸ ਵਿੱਚ 6 ਲੱਖ,88 ਹਜ਼ਾਰ 470 ਆਰਥਿਕ ਮਦਦ ਵੰਡੀ ਗਈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ