ਕੀ ਕਿਸਾਨਾਂ ਨੂੰ ਫਰੀ ਬਿਜਲੀ ਦੇ ਕੇ ਸਰਕਾਰ ਨੂੰ ਵੱਡਾ ਘਾਟਾ ਪੈ ਰਿਹੈ? ਇਹ ਹੈ ਫ੍ਰੀ ਬਿਜਲੀ ਦੀ ਸੱਚਾਈ

March 29 2019

ਪੰਜਾਬ ਸਰਕਾਰ ਵੀ ਅਸਲ ਵਿਚ ਲੋਕਾਂ ਵਿਚ ਇਹੋ ਭੰਬਲਭੂਸਾ ਖੜ੍ਹਾ ਕਰ ਰਹੀ ਹੈ, ਆਮ ਲੋਕਾਂ ਨੂੰ ਇਸ ਤਰ੍ਹਾਂ ਲੱਗੇ, ਜਿਵੇਂ ਕਿਸਾਨਾਂ ਦੀਆਂ ਮੋਟਰਾਂ 365 ਦਿਨ 24 ਘੰਟੇ ਫਰੀ ਬਿਜਲੀ ਵਰਤ ਰਹੀਆਂ ਹਨ। ਜਦਕਿ ਇਹ ਸਚਾਈ ਨਹੀਂ ਹੈ। ਪੰਜਾਬ ਵਿਚ ਦੋ ਮੁੱਖ ਫ਼ਸਲਾਂ ਝੋਨਾ ਅਤੇ ਕਣਕ, ਜੋ ਪੰਜਾਬ ਦੇ ਕਿਸਾਨਾਂ ਨੂੰ ਮਜਬੂਰੀ ਕਰਕੇ ਬੀਜਣੀ ਪੈਂਦੀ ਹੈ। ਜੇ ਬਦਲਵੀਆਂ ਫ਼ਸਲਾਂ ਦਾ ਸਹੀ ਮੁੱਲ ਦਾ ਪ੍ਰਬੰਧ ਸਰਕਾਰ ਵੱਲੋਂ ਹੋਵੇ ਤਾਂ ਝੋਨਾ ਅਤੇ ਕਣਕ, ਜੋ ਪੰਜਾਬ ਦੇ ਕਿਸਾਨ ਕਦੇ ਵੀ ਝੋਨੇ ਵੱਲ ਮੂੰਹ ਨਾ ਕਰੇ।

ਚਲੋ ਗੱਲ ਕਰਦੇ ਹਾਂ ਕਿਸਾਨ ਵੱਲੋਂ ਫਰੀ ਬਿਜਲੀ ਦੀ ਵਰਤੋਂ ਦੀ, ਝੋਨਾ ਜੋ ਪਾਣੀ ਵਾਲੀ ਮੁੱਖ ਫ਼ਸਲ ਹੈ। ਜਿਸ ਨੂੰ ਲਾਉਣ ਤੋਂ ਲੈ ਕਿ ਪੌਣੇ ਕੁ ਤਿੰਨ ਮਹੀਨੇ ਪਾਣੀ ਦੀ ਲੋੜ ਹੁੰਦੀ ਹੈ। ਉਹ ਵੀ ਕੱਟ ਕਟਾ ਕਿ 24 ਘੰਟਿਆ ਵਿਚੋਂ 6 ਘੰਟੇ ਬਿਜਲੀ ਆਉਂਦੀ ਹੈ। 

6ਘੰਟੇ * 80 ਦਿਨ = 480 ਘੰਟੇ

ਇਕ ਮੋਟਰ ਚੱਲਦੀ ਹੈ ਫਿਰ ਝੋਨੇ ਦੇ ਸੀਜਨ ਵਿਚ ਬਾਕੀ ਪਾਣੀ ਕਿਸਾਨ ਮਹਿੰਦੇ ਭਾਅ ਦਾ ਡੀਜਲ ਸਾੜ ਕਿ ਪੂਰਾ ਕਰਦਾ ਹੈ।

ਜੇਕਰ ਵਿਚੋਂ ਦੋ ਕੁ ਦਿਨ ਮੀਂਹ ਪੈ ਜਾਣ ਤਾਂ 10-15 ਦਿਨ ਮੋਟਰਾਂ ਫਿਰ ਬੰਦ ਰਹਿੰਦੀਆਂ ਹਨ ਤੇ ਹੁਣ ਗੱਲ ਕਰਦੇ ਹਾਂ ਕਣਕ ਦੀ, ਕਣਕ ਨੂੰ ਸਿਰਫ਼ ਪੱਕਣ ਤੱਕ ਤਿੰਨ ਪਾਣੀਆਂ ਦੀ ਲੋੜ ਹੁੰਦੀ ਹੈ ਕਿਤੇ ਰੇਤਲਾਂ ਜਮੀਨਾਂ ਵਾਲੇ 4 ਪਾਣੀ ਲਾਉਂਦੇ ਹਨ। ਜੇਕਰ ਇਕ ਮੀਂਹ ਪੈ ਜਾਵੇ ਤਾਂ ਦੋ ਪਾਣੀ ਹੀ ਲੱਗਦੇ ਹਨ, ਜੇ 10 ਕਿਲਿਆ ਪਿੱਛੇ ਇਕ ਮੋਟਰ ਹੈ ਤਾਂ  ਚਾਰ ਕੁ ਘੰਟੇ ਵਿਚ ਕਣਕ ਦਾ ਇਕ ਕਿੱਲਾ ਪਾਣੀ ਦਾ ਭਰ ਜਾਂਦਾ ਹੈ। ਕੁੱਲ ਇਕ ਕਿੱਲਿਆਂ ਵਿਚ 12 ਘੰਟੇ ਤਿੰਨ ਪਾਣੀਆਂ ਲਈ ਮੋਟਰ ਚੱਲਦੀ ਹੈ ਹੁਣ 10 ਕਿਲੇ * 12 ਘੰਟੇ = 120 ਘੰਟੇ 

ਇਕ ਮੋਟਰ ਚੱਲਦੀ ਹੈ ਕਣਕ ਮੌਕੇ, ਤੇ ਬਾਕੀ 30 ਕੁ ਘੰਟੇ ਕੱਖ-ਕੰਡੇ ਲਈ ਮੋਟਰ ਚਲਾਉਂਦਾ ਹੈ ਕਿਸਾਨ, ਬਹੁਤੀ ਵਾਰ ਨਹਿਰੀ ਪਾਣੀ ਨਾਲ ਵੀ ਸਾਰ ਲੈਂਦਾ ਹੈ। ਹੁਣ ਆਪਾ ਪੂਰੇ ਸਾਲ ਦਾ ਹਿਸਾਬ ਲਾਉਂਦੇ ਹਾਂ। 

ਝੋਨੇ ਲਈ =480

ਕਣਕ ਲਈ =120

ਕੱਖ-ਕੰਡੇ ਲਈ =30

ਕੁੱਲ 630 ਘੰਟੇ 

ਇਕ ਸਾਲ ਯਾਨੀ 365 ਦਿਨਾਂ ਵਿਚ ਇਕ ਮੋਟਰ 630 ਕੁ ਘੰਟੇ ਚਲਦੀ ਹੈ, ਇਕ ਦਿਨ ਦੀ 1 ਘੰਟੇ 45 ਮਿੰਟੀ ਤੋਂ ਵੀ ਘੱਟ ਬਣਦੀ ਹੈ। ਇਹ ਕਿੰਨੀ ਕੁ ਵੱਡੀ ਸਬਸਿਡੀ ਹੈ ਕਿਸਾਨ ਆਪ ਹੀ ਹਿਸਾਬ ਲਾ ਲੈਣ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਲੋਕਾਂ ਦੇ ਟੈਕਸਾਂ ਦੀ ਦੁਰਵਰਤੋਂ ਛੱਡ ਕਿ ਵਰਤੋਂ ਕਰੋ। ਸਰਕਾਰੀ ਪੈਸੇ ਦਾ 80 ਫ਼ੀਸਦੀ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਰਿਹਾ, ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੋ ਇਮਾਨਦਾਰੀ ਨਾਲ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ