ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਆ

September 09 2019

ਪੰਜਾਬ ਦੇ ਕਿਸਾਨਾਂ ਵੱਲੋਂ ਰਸਾਇਣਕ ਜ਼ਹਿਰਾਂ ਤੇ ਖਾਦਾਂ ਦੀ ਬੇਲੋੜੀ ਵਰਤੋਂ ਜ਼ਰਖੇਜ਼ ਮਿੱਟੀ, ਹਵਾ ਤੇ ਪਾਣੀ ਨੂੰ ਦੂਸ਼ਿਤ ਕਰ ਰਹੀ ਹੈ। ਤਿੰਨੇ ਕੁਦਰਤੀ ਵਸਤਾਂ ਦੇ ਕੁਝ ਪ੍ਰੇਮੀਆਂ ਨੇ ਜੈਵਿਕ ਖੇਤੀ ਕਰਨੀ ਸ਼ੁਰੂ ਕਰ ਕੇ ਕਿਸਾਨਾਂ ਨੂੰ ਜ਼ਹਿਰਾਂ ਤੇ ਖਾਦਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਅਮੇਜ਼ ਆਰਗੈਨਿਕ ਲਿਮਟਿਡ ਦੇ ਰੀਜ਼ਨਲ ਮਾਰਕੀਟਿੰਗ ਮੈਨੇਜਰ ਪੰਜਾਬ ਗੁਰਮੁਖ ਸਿੰਘ ਮੀਰਾਂਕੋਟ ਨੇ ਕਿਹਾ ਕਿ ਪੰਜਾਬ ਕੋਲ ਖੇਤੀ ਲਈ ਭਾਰਤ ਦੇ ਕੁੱਲ ਰਕਬੇ ਦਾ ਸਿਰਫ ਦੋ ਫ਼ੀਸਦੀ ਰਕਬਾ ਹੈ, ਜਿਸ ਵਿੱਚ ਕਿਸਾਨ ਰਸਾਇਣਕ ਖਾਦਾਂ ਤੇ ਜ਼ਹਿਰਾਂ ਦੀ ਵਰਤੋਂ ਅਠਾਰਾਂ ਤੋਂ ਵੀਹ ਫ਼ੀਸਦੀ ਕਰ ਰਹੇ ਹਨ। ਜ਼ਮੀਨ ’ਚ ਸੁੱਟਿਆ ਜਾ ਰਿਹਾ ਬੇਲੋੜਾ ਡਾਇਆ ਤੇ ਯੂਰੀਆ ਜ਼ਮੀਨ ’ਚੋਂ ਮਿਲਣ ਵਾਲੇ ਕੁਦਰਤੀ ਤੱਤਾਂ ਨੂੰ ਨਸ਼ਟ ਕਰ ਰਿਹਾ ਹੈ। ਡਾ. ਜੁਝਾਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਡੇਢ ਏਕੜ ਵਿੱਚ ਕਣਕ ਦੀ ਕਟਾਈ ਮਗਰੋਂ ਬਿਨਾਂ ਅੱਗ ਲਗਾਏ ਹਰੀ ਖਾਦ ਵਜੋਂ ਮੂੰਗੀ ਦੀ ਫ਼ਸਲ ਵਾਹ ਕੇ 1718 ਬਾਸਮਤੀ ਦੀ ਲਵਾਈ ਕੀਤੀ। ਹੁਣ ਤੱਕ ਇਸ ਫ਼ਸਲ ਨੂੰ ਬਾਇਉ ਪ੍ਰੋਡਕਟਸ ਵੇਸਟ ਡੀਕੰਮਪੋਜ਼ਰ ਵਿੱਚ ਨਿੰਮ ਦਾ ਤੇਲ ਮਿਲਾ ਕੇ ਸਪਰੇਅ ਕੀਤੀ ਹੈ। ਉਨ੍ਹਾਂ ਦੀ ਬਾਸਮਤੀ ਰਸਾਇਣਕ ਖੇਤੀ ਵਾਲੀ ਫ਼ਸਲ ਨੂੰ ਵੀ ਪਿਛੇ ਛੱਡ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ