ਕਿਸਾਨ ਇਸ ਫ਼ਸਲ ਦੇ ਝਾੜ ਨਾਲ ਉਤਾਰ ਸਕਦੇ ਹਨ ਕਰਜ਼ਾ

September 04 2019

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿੱਥੇ ਅਕਸਰ ਹੀ ਆਪਣੀ ਨਵੀਆਂ ਕਾਢਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ, ਉੱਥੇ ਹੀ ਯੂਨੀਵਰਸਿਟੀ ਵੱਲੋਂ ਹੁਣ ਪਿਆਜ਼ ਦੀਆਂ ਨਵੀਆਂ ਤਿੰਨ ਕਿਸਮਾਂ ਈਜਾਦ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਪੀਲਾ,ਲਾਲ ਅਤੇ ਚਿੱਟੇ ਰੰਗ ਦਾ ਪਿਆਜ਼ ਹੈ, ਜਿਨ੍ਹਾਂ ਵਿੱਚੋਂ ਪੀਲੇ ਤੇ ਚਿੱਟੇ ਰੰਗ ਦੇ ਪਿਆਜ਼ ਦੀ ਵਿਦੇਸ਼ਾਂ ਵਿੱਚ ਵੀ ਡਿਮਾਂਡ ਹੈ ਅਤੇ ਇਨ੍ਹਾਂ ਦਾ ਝਾੜ ਵੀ ਵੱਧ ਨਿਕਲਦਾ ਹੈ ਜਿਸ ਤੋਂ ਕਿਸਾਨ ਕਾਫੀ ਫਾਇਦਾ ਲੈ ਸਕਦੇ ਹਨ। 

ਪਿਆਜ਼ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਬਜ਼ੀਆਂ ਦੇ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ..ਪਿਆਜ਼ ਦੀਆਂ ਤਿੰਨ ਨਵੀਆਂ ਕਿਸਮਾਂ ਪੀਆਰਓ 7, ਜੋ ਕਿ ਲਾਲ ਰੰਗ ਦਾ ਪਿਆਜ਼ ਹੈ ਅਤੇ ਵੀਹ ਦਿਨ ਪਹਿਲਾਂ ਹੀ ਤਿਆਰ ਹੋ ਜਾਂਦਾ ਹੈ ਅਤੇ ਇਸ ਦਾ ਝਾੜ ਇੱਕ ਏਕੜ ਚੋਂ 150 ਕੁਇੰਟਲ ਦੇ ਕਰੀਬ ਨਿਕਲਦਾ ਹੈ।

ਡਾ ਅਜਮੇਰ ਸਿੰਘ ਨੇ ਕਿਹਾ ਕਿ ਪਿਆਜ਼ ਦੀਆਂ ਇਹ ਸਾਰੀਆਂ ਕਿਸਮਾਂ 2020 ਤੱਕ ਕਿਸਾਨਾਂ ਨੂੰ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ, ਇਸ ਦੀ ਸਿਫਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿ ਪੰਜਾਬ ਦੇ ਕਿਸਾਨ ਪਿਆਜ਼ ਦੀ ਇਨ੍ਹਾਂ ਕਿਸਮਾਂ ਤੋਂ ਕਾਫੀ ਫਾਇਦਾ ਚੁੱਕ ਸਕਦੇ ਨੇ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਈਜਾਦ ਕੀਤੀਆਂ ਗਈਆਂ ਪਿਆਜ਼ ਦੀਆਂ ਇਹ ਤਿੰਨ ਨਵੀਆਂ ਕਿਸਮਾਂ ਪੰਜਾਬ ਦੇ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦੀਆਂ ਨੇ ਕਿਉਂਕਿ ਕਿਸਾਨ ਹਾਲੇ ਤੱਕ ਫ਼ਸਲੀ ਚੱਕਰ ਚ ਉਲਝੇ ਹੋਏ ਹਨ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ