ਕਣਕ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਦਾ ਪ੍ਰਸ਼ਾਸਨ ਨੇ ਹੌਸਲਾ ਵਧਾਇਆ

October 29 2020

ਝੋਨੇ  ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ  ਦੀ ਲੜੀ ਤਹਿਤ ਅੱਜ ਵਿਕਰਮਜੀਤ ਪਾਂਥੇ ਐੱਸਡੀਐੱਮ ਮਾਲੇਰਕੋਟਲਾ ਨੇ ਪਿੰਡ ਕੁੱਪ  ਵਿੱਚ ਕਿਸਾਨ ਗੁਰਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ।ਇਸ ਸਮੇਂ ਸ੍ਰੀ ਪਾਂਥੇ ਨੇ ਪਿਛਲੇ  ਕੁਝ ਸਾਲਾਂ ਤੋਂ ਲਗਾਤਾਰ ਝੋਨੇ ਦੀ ਪਰਾਲੀ ਅਤੇ ਨਾੜ ਨੂੰ ਅੱਗ ਲਾਏ ਬਿਨਾਂ ਕਣਕ ਦੀ  ਸਿੱਧੀ ਬਿਜਾਈ ਕਰਨ ਵਾਲੇ ਪਿੰਡ ਕੁੱਪ ਦੇ ਕਿਸਾਨ ਗੁਰਜੀਤ ਸਿੰਘ, ਨਰਿੰਦਰ ਸਿੰਘ ਅਤੇ  ਸੁਰਜਨ ਸਿੰਘ ਦੀ ਹੌਸਲਾ ਅਫਜ਼ਾਈ ਕਰਦਿਆਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ  ਇਨ੍ਹਾਂ ਕਿਸਾਨਾਂ ਤੋਂ ਸੇਧ ਲੈਂਦੇ ਹੋਏ ਨਵੀਂ ਮਸ਼ੀਨਰੀ ਨਾਲ ਆਪਣੇ ਖੇਤ ਵਿਚ ਅਗਲੀ ਫਸਲ  ਦੀ ਬਿਜਾਈ ਕਰਨ।

ਕਰਜ਼ੇ ਦੇ ਬੋਝ ਹੇਠ ਦੱਬਿਆ ਕਿਸਾਨ ਝੋਨੇ ਦੀਆਂ ਉਹ ਕਿਸਮਾਂ ਜਿਨ੍ਹਾਂ ਤੋਂ ਜ਼ਿਆਦਾ ਧੂੰਆਂ ਪੈਦਾ ਹੁੰਦਾ ਹੈ ਜਿਵੇਂ ਕਿ ਪੂਸਾ 44, ਪੀਆਰ 118, ਬਾਸਮਤੀ 1121 ਆਦਿ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਜਿਹੜੇ ਖੇਤੀ ਸਾਧਨਾਂ ਉੱਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਉਣ ਦਾ ਢੌਂਗ ਰਚਿਆ ਜਾ ਰਿਹਾ ਹੈ ਉਨ੍ਹਾਂ ਦੀ ਕੀਮਤ ਪਹਿਲਾਂ ਹੀ ਕਈ ਗੁਣਾ ਜ਼ਿਆਦਾ ਰੱਖੀ ਜਾਣ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਸਾਧਨ ਖਰੀਦਣ ਲਈ ਕੋਈ ਲਾਭ ਨਹੀਂ ਹੁੰਦਾ ਸਗੋਂ ਕਿਸਾਨ ਕਰਜ਼ਾਈ ਹੋ ਕੇ ਗਲ ਫਾਹੇ ਲੈਣ ਲਈ ਮਜਬੂਰ ਹੋ ਰਿਹਾ ਹੈ। 

ਐੱਸਡੀਐੱਮ ਪਾਤੜਾਂ ਪਾਲਿਕਾ ਅਰੋੜਾ ਨੇ ਕਿਹਾ ਹੈ ਕਿ  ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਵਿਸ਼ੇਸ਼ ਹਦਾਇਤਾਂ ਕਰਦਿਆਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਸੀ।  ਮੀਟਿੰਗ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਖੇਤੀ ਸਾਧਨਾਂ ਲਈ ਦਿੱਤੀਆਂ ਜਾ ਰਿਹਾ  ਸਬਸਿਡੀਆਂ ਤੋਂ ਵੀ ਜਾਣੂ ਕਰਵਾਇਆ ਹੈ।  ਇਸੇ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ ਨੇ ਅੱਜ ਇਥੇ ਦੱਸਿਆ ਕਿ ਅੱਜ ਪਿੰਡ ਗੱਜੂਮਾਜਰਾ, ਧਰਮਹੇੜੀ ਤੇ ਧਰੇੜੀ ਜੱਟਾਂ ਸਮੇਤ ਕੁਝ ਹੋਰਨਾ ਪਿੰਡਾਂ ਵਿਚ  ਕੈਂਪ ਲਗਾ ਕੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਲਈ ਪ੍ਰੇਰਿਆ ਗਿਆ। ਇਸ ਦੌਰਾਨ ਮਾਹਿਰਾਂ ਨੇ ਪਰਾਲ਼ੀ ਖੇਤ ਵਿੱਚ ਹੀ ਵਾਹੁਣ ਨਾਲ ਹੋਣ ਵਾਲੇ ਲਾਭਾਂ ਬਾਰੇ ਵੀ ਦੱਸਿਆ।

ਨਿਲਾਮੀ ਦੌਰਾਨ ਖ੍ਰੀਦੀ ਗਈ ਜ਼ਮੀਨ ’ਤੇ ਬੀਜੀ ਗਈ ਜੀਰੀ ਦੀ ਫਸਲ ਨੂੰ ਪੁਰਾਣੇ ਮਾਲਕ ਪਰਿਵਾਰ ਦੇ ਮੈਂਬਰਾਂ ਵੱਲੋਂ ਵੱਢ ਕੇ ਲੈ ਜਾਣ ਤੇ ਜ਼ਮੀਨ ਖ੍ਰੀਦਣ ਵਾਲੇ ਵੱਲੋਂ ਰੋਕਣ ਤੇ ਗਾਲੀ-ਗਲੋਚ ਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਕੀਤਾ ਹੈ। ਸਿਟੀ ਥਾਣਾ ਮੁਖੀ ਸਬ-ਇੰਸਪੈਕਟਰ ਕਰਨਵੀਰ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਐਂਡ ਸੰਨਜ਼ ਨੇ ਚੀਕਾ ਸੜਕ ਸਮਾਣਾ ’ਤੇ ਕੁਝ ਸਾਲ ਪਹਿਲਾਂ 17 ਕਨਾਲ ਦੋ ਮਰਲੇ ਜ਼ਮੀਨ ਨਿਲਾਮੀ ਦੌਰਾਨ 41.75 ਲੱਖ ਰੁਪਏ ਵਿਚ ਖ੍ਰੀਦੀ ਸੀ। ਜ਼ਮੀਨ ’ਤੇ ਜੀਰੀ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ। ਸ਼ਿਕਾਇਤ ਅਨੁਸਾਰ 19 ਅਕਤੂਬਰ ਨੂੰ ਜ਼ਮੀਨ ਵਿਚ ਜਾਣ ’ਤੇ ਮੁਲਜ਼ਮ ਸੰਦੀਪ ਸਿੰਗਲਾ ਅਤੇ ਅਦਿੱਤਿਆ ਸਿੰਗਲਾ ਮੌਕੇ ’ਤੇ ਖੜ੍ਹੇ ਉਸ ਦੀ ਜੀਰੀ ਨੂੰ ਵੱਢ ਕੇ ਟਰਾਲੀ ਵਿਚ ਭਰਵਾ ਰਹੇ ਸਨ। ਸ਼ਿਕਾਇਤਕਰਤਾ ਵੱਲੋਂ ਰੋਕੇ ਜਾਣ ’ਤੇ ਉਸ ਨੂੰ ਧਮਕੀਆਂ ਦਿੱਤੀਆ। ਮੁਲਜ਼ਮਾਂ ਖਿਲਾਫ਼ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune