ਅੰਮ੍ਰਿਤਸਰ ਦੇ ਕਿਸਾਨ ਨੇ ਘਰ ਦੀ ਛੱਤ ਨੂੰ ਹੀ ਬਣਾਇਆ ਖੇਤ, ਕਰ ਰਿਹਾ ਜੈਵਿਕ ਖੇਤੀ

May 18 2021

ਅੰਮ੍ਰਿਤਸਰ ਦੇ ਨਰਿੰਦਰ ਸਿੰਘ ਵੱਲੋਂ ਆਪਣੇ ਘਰ ਦੀ ਛੱਤ ਉਪਰ ਜੈਵਿਕ ਖੇਤੀ ਕਰ ਕੇ ਅਨੋਖੀ ਮਿਸ਼ਾਲ ਪੇਸ਼ ਕੀਤੀ ਜਾ ਰਹੀ ਹੈ। ਨਰਿੰਦਰ ਸਿੰਘ ਵੱਲੋਂ ਆਪਣੇ ਘਰ ਦੀ ਛੱਤ ਉਪਰ ਵੱਖ ਵੱਖ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ।  ਗੱਲਬਾਤ ਕਰਦਿਆਂ  ਉਹਨਾਂ ਕਿਹਾ ਕਿ ਉਹਨਾਂ ਦੇ ਮਨ ਵਿਚ 2004 ਵਿਚ  ਜੈਵਿਕ ਖੇਤੀ ਕਰਨ ਦਾ ਵਿਚਾਰ ਆਇਆ।  

ਉਹਨਾਂ ਨੇ ਮਿਸਤਰੀ ਕੋਲੋਂ ਘਰ ਦੀ ਛੱਤ ਉਪਰ ਵਾਟਰ ਪਰੂਫਿਗ ਕਰਵਾ ਜੈਵਿਕ ਖੇਤੀ ਕਰਨੀ ਸ਼ੁਰੂ ਕੀਤੀ ਉਹਨਾਂ ਕਿਹਾ ਕਿ ਬਿਨਾਂ ਹਾਨੀਕਾਰਕ ਖਾਦਾਂ ਤੋਂ ਜੈਵਿਕ ਖੇਤੀ ਕਰਦੇ ਹਨ। ਗੋਬਰ ਦੀ ਰੇਹ, ਅਤੇ ਸਰ੍ਹੋ ਦੇ ਤੇਲ ਦੀ ਖਲ ਪਾਣੀ ਵਿਚ ਭਿਉਂ ਕੇ ਬੂਟਿਆਂ ਵਿਚ ਪਾਈ ਜਾਂਦੀ ਹੈ  ਜੋ ਕਿ ਇਕ ਕੁਦਰਤੀ ਸੋਮਾ ਹੈ ਅਤੇ ਜੈਵਿਕ ਖੇਤੀ ਲਈ ਲਾਭਦਾਇਕ ਹੈ। ਜਿਸ ਦੇ ਨਾਲ ਪੌਸ਼ਟਿਕ ਫਲ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ ।

ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ  ਬਜ਼ਾਰਾ ਵਿਚ ਵਿਕਣ ਵਾਲੇ ਫਲ ਅਤੇ ਸਬਜ਼ੀਆਂ ਨੂੰ ਰਾਤ ਨੂੰ ਕੈਮੀਕਲ ਲਗਾ ਕੇ ਸਵੇਰ ਤਕ ਤਿਆਰ  ਕਰਕੇ ਬਜ਼ਾਰਾਂ ਵਿਚ ਵੇਚਿਆ ਜਾਂਦਾ ਹੈ ਜੋ ਕਿ ਜੋ ਮਨੁੱਖ ਲਈ ਹਾਨੀਕਾਰਕ ਹਨ।

ਜੋ ਅਸੀ ਜੈਵਿਕ ਖੇਤੀ ਨਾਲ ਘਰ ਵਿਚ ਬਿਨ੍ਹਾਂ ਜ਼ਹਿਰੀਲੇ ਕੈਮੀਕਲ ਅਤੇ ਕੁਦਰਤੀ ਸੋਮਿਆਂ ਤੋਂ ਫਲ ਸਬਜ਼ੀਆਂ ਉਗਾਉਂਦੇ ਹਾਂ। ਇਹ ਫਲ ਸਬਜ਼ੀਆਂ ਸਿਹਤ ਅਤੇ ਕੁਦਰਤ ਪੱਖੋਂ ਕਾਫੀ ਲਾਭਦਾਇਕ ਹਨ ਅਤੇ ਇਸ ਤੋਂ ਇਲਾਵਾ ਘਰਾਂ ਵਿਚ ਜੈਵਿਕ ਖੇਤੀ ਕਰਨ ਨਾਲ ਆਕਸੀਜਨ ਦੀ ਕਮੀ ਨੂੰ ਵੀ ਦੂਰ ਹੁੰਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman