ਅੰਦੋਲਨਕਾਰੀ ਕਿਸਾਨਾਂ ਨੂੰ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ, ਸਿਹਤ ਵਿਭਾਗ ਨੇ ਕੁੰਡਲੀ ਬਾਰਡਰ ਤੇ ਬਹਾਦਰਗੜ੍ਹ ਚ ਟੀਕਾਕਰਨ ਕੈਂਪ ਕੀਤਾ ਸ਼ੁਰੂ

March 18 2021

ਖੇਤੀ ਕਾਨੂੰਨਾਂ ਖਿਲਾਫ਼ ਹਰਿਆਣਾ ਤੇ ਦਿੱਲੀ ਦੇ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਜਾ ਰਹੇ ਹਨ। ਸਿਹਤ ਵਿਭਾਗ ਨੇ ਬੁੱਧਵਾਰ ਸ਼ਾਮ ਨੂੰ ਕੁੰਡਲੀ ਬਾਰਡਰ ਤੇ ਬਹਾਦਰਗੜ੍ਹ ਚ ਟੀਕਾਕਰਨ ਕੈਂਪ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਦੁਪਹਿਰ ਨੂੰ ਹੀ ਇਸ ਲਈ ਆਦੇਸ਼ ਦਿੱਤੇ ਸਨ।

ਸੂਬੇ ਦੇ ਸਿਹਤ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਵੱਲੋਂ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੇ ਇਸ ਨੂੰ ਸਰਕਾਰ ਦੀ ਚੰਗੀ ਪਹਿਲ ਦੱਸਿਆ ਹੈ। ਕਈ ਕਿਸਾਨਾਂ ਨੇ ਟੀਕੇ ਲਗਵਾਏ ਹਨ। ਜੀਟੀ ਰੋਡ ਤੇ ਰਸੋਈ ਢਾਬੇ ਚ ਸ਼ੁਰੂ ਹੋਇਆ ਕੋਵਿਡ ਟੀਕਾਕਰਨ ਕੈਂਪ ਰੈੱਡ ਕਰਾਸ ਸੁਸਾਇਟੀ ਦੀ ਕੋਆਰਡੀਨੇਟਰ ਸਰੋਜ ਬਾਲਾ ਦੀ ਦੇਖ-ਰੇਖ ਚ ਲਾਇਆ ਜਾ ਰਿਹਾ ਹੈ। ਐੱਚਐੱਲ ਸਿਟੀ ਬਹਾਦਰਗੜ੍ਹ ਚ ਵੀ ਇਕ ਨਵਾਂ ਕੋਵਿਡ ਟੀਕਾਕਰਨ ਕੈਂਪ ਸ਼ੁਰੂ ਕੀਤਾ ਗਿਆ ਹੈ। ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਸਾਨਾਂ ਨੂੰ ਇਸ ਕੈਂਪ ਚ ਟੀਕਾਕਰਨ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran