ਅਦਰਕ ਦੀ ਖੇਤੀ ਨਾਲ ਕਿਸਾਨ ਮਾਲੋ-ਮਾਲ

October 31 2020

ਬਾਗਬਾਨੀ ਤੇ ਸਬਜ਼ੀਆਂ ਦੀਆਂ ਫਸਲਾਂ ਕਿਸਾਨਾਂ ਲਈ ਇੱਕ ਲਾਹੇਵੰਦ ਸੌਦਾ ਬਣਨਾ ਸ਼ੁਰੂ ਹੋ ਗਈਆਂ ਹਨ। ਮੱਧ ਪ੍ਰਦੇਸ਼ ਦੀ ਲੱਤਰੀ ਤਹਿਸੀਲ ਦੇ ਪਿੰਡ ਸ਼ਾਹਖੇੜਾ ਦੇ ਕਿਸਾਨ ਮੁੰਨੀ ਲਾਲ ਧਾਕੜ ਨੇ 5 ਮਹੀਨੇ ਪਹਿਲਾਂ ਇੱਕ ਵਿੱਘੇ ਵਿੱਚ ਅਦਰਕ ਦੀ ਫ਼ਸਲ ਬੀਜੀ ਸੀ। ਇਸ ‘ਤੇ ਉਸ ਨੇ 42 ਹਜ਼ਾਰ ਰੁਪਏ ਖਰਚ ਕੀਤੇ। ਕੁਝ ਦਿਨ ਪਹਿਲਾਂ ਇੱਕ ਵਪਾਰੀ ਨੇ ਖੜ੍ਹੀ ਫਸਲ ਨੂੰ 1 ਲੱਖ 20 ਹਜ਼ਾਰ ਰੁਪਏ ਵਿੱਚ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਪਰ ਮੁੰਨੀਲਾਲ ਨੇ ਫਸਲ ਵੇਚਣ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦਾ ਹੈ ਕਿ ਝਾੜ ਬਹੁਤ ਵਧੀਆ ਹੈ। ਉਸ ਨੂੰ ਬਾਜ਼ਾਰ ਵਿੱਚ ਹੋਰ ਵੀ ਉੱਚ ਕੀਮਤਾਂ ਮਿਲਣਗੀਆਂ।

ਮੁੰਨੀਲਾਲ ਨੇ ਦੱਸਿਆ ਕਿ ਉਹ ਚਾਰ ਸਾਲਾਂ ਤੋਂ ਘੱਟ ਜ਼ਮੀਨ ਵਿੱਚ ਅਦਰਕ ਦੀ ਬਿਜਾਈ ਕਰਦਾ ਸੀ ਤੇ ਇਸ ਵਾਰ ਉਸ ਨੇ ਕਰੀਬ 1 ਵਿੱਘੇ ਵਿੱਚ ਅਦਰਕ ਦੀ ਫ਼ਸਲ ਬੀਜੀ ਹੈ, ਜਿਸ ਤੇ 5 ਕੁਇੰਟਲ ਬੀਜ ਦੀ ਲਾਗਤ 35 ਹਜ਼ਾਰ ਰੁਪਏ ਤੇ ਫੰਗਸ ਲਈ ਦਵਾਈ ਦੀ ਕੀਮਤ 7 ਹਜ਼ਾਰ ਰੁਪਏ ਆਈ। ਇਸ ਫਸਲ ਤੇ ਕੁੱਲ 42 ਹਜ਼ਾਰ ਰੁਪਏ ਦੀ ਲਾਗਤ ਆਈ ਹੈ। ਹਾਲ ਹੀ ਵਿੱਚ ਮੋਰਵਾਸ ਦੇ ਇੱਕ ਵਪਾਰੀ ਨੇ ਖੜ੍ਹੀ ਫਸਲ ਲਈ 1 ਲੱਖ 20 ਹਜ਼ਾਰ ਰੁਪਏ ਦਾ ਭਾਅ ਲਾਇਆ।

ਮੁੰਨੀਲਾਲ ਦਾ ਕਹਿਣਾ ਹੈ ਕਿ ਉਸਨੂੰ ਇੱਕ ਬਿਘੇ ਵਿੱਚ 40 ਕੁਇੰਟਲ ਅਦਰਕ ਦੀ ਉਮੀਦ ਹੈ। ਇਸ ਵੇਲੇ ਥੋਕ ਵਿੱਚ ਅਦਰਕ ਦੀ ਕੀਮਤ 4 ਹਜ਼ਾਰ ਰੁਪਏ ਹੈ। ਜੇ ਉਹ ਖੁਦ ਬਾਜ਼ਾਰ ਵਿੱਚ ਅਦਰਕ ਵੇਚਦਾ ਹੈ, ਤਾਂ ਉਸ ਨੂੰ 1 ਲੱਖ 60 ਹਜ਼ਾਰ ਰੁਪਏ ਮਿਲ ਸਕਦੇ ਹਨ। ਇਸ ਲਈ ਉਸ ਨੇ ਖੜ੍ਹੀ ਫਸਲ ਦਾ ਸੌਦਾ ਕਰਨ ਤੋਂ ਇਨਕਾਰ ਕਰ ਦਿੱਤਾ।

ਉਸ ਦਾ ਕਹਿਣਾ ਹੈ ਕਿ ਅਦਰਕ ਦੀ ਫਸਲ ਦਾ 4 ਗੁਣਾ ਮੁਨਾਫਾ ਮਿਲਣ ਕਰਕੇ ਉਹ ਬਹੁਤ ਖੁਸ਼ ਹੈ। ਚੰਗਾ ਮੁਨਾਫਾ ਵੇਖ ਕੇ ਪਿੰਡ ਦੇ ਹੋਰ ਕਿਸਾਨਾਂ ਨੇ ਵੀ ਅਦਰਕ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਮੁੰਨੀਲਾਲ ਨੇ ਦੱਸਿਆ ਕਿ ਉਹ ਆਪਣੇ ਬੇਟੇ ਬਾਬੂ ਲਾਲ ਦੇ ਨਾਲ ਖੇਤੀ ਕਰਦਾ ਹੈ। ਉਸ ਕੋਲ ਕੁਲ 10 ਬਿੱਘੇ ਜ਼ਮੀਨ ਹੈ ਜਿਸ ਤੇ ਉਹ 9 ਵਿੱਘੇ ਵਿਚ ਕਣਕ, ਚਣੇ ਤੇ ਸੋਇਆਬੀਨ ਬੀਜਦੇ ਹਨ। ਹੌਲੀ ਹੌਲੀ, ਉਹ ਸਾਰੀ ਬਾਗ ਤੇ ਅਦਰਕ ਸਮੇਤ ਹੋਰ ਬਾਗਬਾਨੀ ਫਸਲਾਂ ਲਾਉਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live