PM Kisan Samman Nidhi 2021: ਸਰਕਾਰ ਨੇ ਜਨਰੇਟ ਕੀਤਾ FTO, ਹੁਣ ਇਕ-ਦੋ ਦਿਨਾਂ ਚ ਆ ਜਾਵੇਗੀ 8ਵੀਂ ਕਿਸ਼ਤ

May 08 2021

PM Kisan Samman Nidhi 2021: ਦੇਸ਼ ਦੇ 11 ਕਰੋੜ ਤੋਂ ਜ਼ਿਆਦਾ ਕਿਸਾਨ ਪੀਐੱਮ ਕਿਸਾਨ ਦੀ ਅਪ੍ਰੈਲ-ਜੁਲਾਈ ਵਾਲੀ 2000 ਰੁਪਏ ਦੀ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਸੂਬਾ ਸਰਕਾਰਾਂ RFT ਸਾਈਨ ਕਰ ਚੁੱਕੀ ਹੈ ਤੇ ਕੇਂਦਰ ਸਰਕਾਰ ਨੇ ਵੀ FTO ਜੈਨਰੇਟ ਕਰ ਦਿੱਤਾ ਹੈ। ਇਸ ਤੋਂ ਬਾਅਦ ਕਿਸਾਨ ਸਨਮਾਨ ਨਿਧੀ ਦੀ 8ਵੀਂ ਕਿਸ਼ਤ 10 ਮਈ ਤਕ ਤੁਹਾਡੇ ਖਾਤੇ ਚ ਪਹੁੰਚ ਸਕਦੀ ਹੈ। ਪੀਐੱਮ ਕਿਸਾਨ ਦੀ 8ਵੀਂ ਕਿਸ਼ਤ ਦਾ ਸਟੇਟਸ ਚੈੱਕ ਕਰਨ ਲਈ PM Kisan ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ਤੇ ਜਾਓ ਤੇ Farmers Corner ਦੀ ਆਪਸ਼ਨ ਚੁਣੋ। ਇਸ ਤੋਂ ਬਾਅਦ ‘Beneficiary Status ਦੇ ਆਪਨ ਤੇ ਕਲਿੱਕ ਕਰੋ, ਅਜਿਹਾ ਕਰਦਿਆਂ ਹੀ ਇਕ ਨਵਾਂ ਪੇਜ ਓਪਨ ਹੋਵੇਗਾ। ਇੱਥੇ ਆਧਾਰ ਨੰਬਰ, ਬੈਂਕ ਖਾਤਾ, ਜਾਂ ਮੋਬਾਈਲ ਨੰਬਰ ਚ ਕਿਸੇ ਇਕ ਆਪਸ਼ਨ ਨੂੰ ਚੁਣੋ ਤੇ ਮੰਗੀ ਗਈ ਜਾਣਕਾਰੀ ਦਿਓ। ਹੁਣ Get Data ਤੇ ਕਲਿੱਕ ਕਰੋ। ਹੁਣ ਤੁਹਾਨੂੰ ਸਾਰੇ ਟ੍ਰਾਂਜੈਕਸ਼ਨ ਦੀ ਜਾਣਕਾਰੀ ਦਿਖਾਉਣ ਲੱਗੇਗੀ। ਇੱਥੇ ਤੁਹਾਨੂੰ ਆਉਣ ਵਾਲੀ 8ਵੀਂ ਕਿਸ਼ਤ ਦਾ ਵੀ ਸਟੇਟਸ ਦਿਖਾਈ ਦੇਵੇਗਾ।

ਕਿਵੇਂ ਚੈੱਕ ਕਰੀਏ 8ਵੀਂ ਕਿਸ਼ਤ ਦਾ ਸਟੇਟਸ

  1. ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ਤੇ ਲਾਗਇਨ ਕਰੋ।
  2. ਇੱਥੇ ਖੱਬੇ ਪਾਸੇ ਤੁਹਾਨੂੰ Farmer s Corner ਦੀ ਆਪਸ਼ਨ ਮਿਲੇਗੀ।
  3. Farmer s Corner ਚ ਤੁਹਾਨੂੰ ਬੇਨਿਫਿਸ਼ਅਰੀ ਲਿਸਟ ਦੀ ਆਪਸ਼ਨ ਮਿਲੇਗੀ।
  4. ਹੁਣ Beneficiary List ਤੇ ਕਲਿੱਕ ਕਰੋ।
  5. ਇੱਥੇ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਤੇ ਪਿੰਡ ਚੁਣੋ ਤੇ Get Report ਤੇ ਕਲਿੱਕ ਕਰੋ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran