ਹੁਣ ਕਿਸਾਨ ਨੇ ਸ਼ੁਰੂ ਕੀਤੀ ਕੁਦਰਤੀ ਕਿਸਾਨ ਹੱਟ , ਇੰਜ ਕਰਦੇ ਨੇ ਲੋਕਾਂ ਨੂੰ ਖੁਸ਼

February 12 2020

ਅੱਜਕੱਲ੍ਹ ਤਕਰੀਬਨ ਹਰ ਸਬਜ਼ੀ ਨੂੰ ਕੀਟਨਾਸ਼ਕ ਦਵਾਈਆਂ ਅਤੇ ਹਾਨੀਕਾਰਕ ਰਸਾਇਣਾਂ ਨਾਲ ਪਕਾਇਆ ਜਾਂਦਾ ਹੈ, ਜਿਸ ਨਾਲ ਸ਼ਰੀਰ ਨੂੰ ਫਾਇਦਾ ਹੋਣ ਨਾਲੋਂ ਵੱਧ ਨੁਕਸਾਨ ਹੋ ਰਿਹਾ ਹੈ। ਜੇਕਰ ਆਰਗੈਨਿਕ ਸਬਜ਼ੀਆਂ ਲੈਣ ਬਾਰੇ ਸੋਚਿਆ ਜਾਵੇ ਤਾਂ ਮਹਿੰਗਾਈ ਦੇ ਜ਼ਮਾਨੇ ਚ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ। ਅਜਿਹੇ ਚ ਬਰਨਾਲਾ ਦੀ ਕੁਦਰਤੀ ਕਿਸਾਨ ਹੱਟ ਚ ਕਿਸਾਨਾਂ ਵਲੋਂ ਆਰਗੈਨਿਕ ਤਰੀਕੇ ਨਾਲ ਬਿਨਾਂ ਖਾਦਾਂ ਤੇ ਕੀਟਨਾਸ਼ਕਾਂ ਤੋਂ ਉਗਾਈਆਂ ਸਬਜ਼ੀਆਂ ਨੂੰ ਵਾਜਿਬ ਭਾਅ ਤੇ ਵੇਚਿਆ ਜਾ ਰਿਹਾ ਹੈ।

ਕੁਦਰਤੀ ਕਿਸਾਨ ਹੱਟ ਤੇ ਸਬਜ਼ੀਆਂ ਵੇਚਣ ਵਾਲੇ ਕਿਸਾਨ ਨੇ ਦੱਸਿਆ ਕਿ ਸਾਲ 2007 ਚ ਉਨ੍ਹਾਂ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ ਚ ਉਹ ਸਮਾਜਸੇਵੀ ਡਾ. ਅਮਰ ਆਜ਼ਾਦ ਤੋਂ ਕਾਫੀ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਉਨ੍ਹਾਂ ਸੰਤ ਸੀਚੇਵਾਲ ਕੋਲ ਇਸ ਖੇਤੀ ਬਾਰੇ ਬਕਾਇਦਾ ਜਾਣਿਆ।

ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੀ ਆਰਗੈਨਿਕ ਖੇਤੀ ਨਾਲ ਕਿਸਾਨ ਵੀ ਚੰਗੀ ਆਮਦਨ ਕਮਾ ਸਕਦੇ ਹਨ। ਕਿਸਾਨ ਦੇ ਇਸ ਉਪਰਾਲੇ ਤੋਂ ਆਲੇ-ਦੁਆਲੇ ਦੇ ਲੋਕ ਵੀ ਬੇਹਦ ਖੁਸ਼ ਹਨ। ਉਨ੍ਹਾਂ ਇਸ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਆਰਗੈਨਿਕ, ਸਿਹਤਮੰਦ ਸਬਜ਼ੀਆਂ ਵਾਜਿਬ ਭਾਅ ਤੇ ਮਿਲ ਰਹੀਆਂ ਹਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ