ਹਰਿਆਣਾ ’ਚ ਕਣਕ ਤੇ ਸਰ੍ਹੋਂ ਦੀ ਖਰੀਦ ਦਾ ਇਹ ਹੈ ਅੰਕੜਾ

April 21 2020

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਅੱਜ ਇਕ ਬਿਆਨ ਜਾਰੀ ਕਰਕੇ ਸੂਬੇ ਚ 20 ਅਪ੍ਰੈਲ ਨੂੰ ਹੋਈ ਕਣਕ ਤੇ ਸਰੋਂ ਦੀ ਖਰੀਦ ਦਾ ਅੰਕੜਾ ਪੇਸ਼ ਕੀਤਾ।

ਉਨ੍ਹਾਂ ਦਸਿਆ ਕਿ ਹਰਿਆਣਾ ਚ ਸਰ੍ਹੋਂ ਦੀ ਖਰੀਦ ਲਈ 163 ਖਰੀਦ ਕੇਂਦਰਾਂ ਤੇ 8693 ਕਿਸਾਨ ਜਦੋਂ ਕਿ ਕਣਕ ਖਰੀਦ ਕੇਂਦਰਾਂ ਤੇ 9729 ਕਿਸਾਨ ਪਹੁੰਚੇ। ਇੰਨਾਂ ਕਿਸਾਨਾਂ ਤੋਂ ਖਰੀਦ ਏੇਜੰਸੀਆਂ ਵੱਲੋਂ ਕੁੱਲ 24987.25 ਮੀਟ੍ਰਿਕ ਟਨ ਸਰੋਂ ਅਤੇ 94264.78 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ।

ਉਨਾਂ ਦਸਿਆ ਕਿ ਹਰਿਆਣਾ ਕੋਰੋਨਾ ਰਾਹਤ ਕੋਸ਼ ਵਿਚ 161 ਸਰ੍ਹੋਂ ਉਤਪਾਦਕ ਕਿਸਾਨਾਂ ਨੇ 1,94,819 ਰੁਪਏ ਜਦੋਂ ਕਿ 44 ਕਣਕ ਉਤਪਾਦਕ ਕਿਸਾਨਾਂ ਨੇ 1,97, 151 ਰੁਪਏ ਦਾ ਯੋਗਦਾਨ ਦਿੱਤਾ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਹਿੰਦੁਸਤਾਨ ਟਾਇਮਸ ਪੰਜਾਬੀ