ਸਾਵਧਾਨ: ਇਹਨਾਂ ਦਿਨਾਂ ‘ਚ ਆ ਰਿਹਾ ਹੈ ਪੰਜਾਬ ‘ਚ ਭਾਰੀ ਮੀਂਹ, ਤੂਫਾਨ ਅਤੇ ਗੜੇਮਾਰੀ

September 25 2019

ਪੰਜਾਬ ਵਿੱਚ ਕੱਲ੍ਹ ਤੋਂ ਹੀ ਹਲਕੀ ਬਾਰਿਸ਼ ਦਾ ਦੌਰ ਸ਼ੁਰੂ ਹੋ ਜਾਵੇਗਾ ਕੱਲ ਜੰਮੂ ਕਸ਼ਮੀਰ , ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਹੱਲਕੀ ਮੀਂਹ ਹੋਵੇਗੀ । ਅਤੇ ਹੱਲਕੀ ਬਾਰਿਸ਼ ਕਈ ਦੀ ਜਾਰੀ ਰਹੇਗੀ।

ਪਰ ਅਸਲ ਖ਼ਤਰਾ 29 ਸਤੰਬਰ ਤੋਂ ਬਾਅਦ ਦਾ ਹੈ 29 ਸਿਤੰਬਰ ਦੇ ਬਾਅਦ ਇੱਕ ਬੇਹੱਦ ਸਰਗਰਮ ਵੈਸਟਰਨ ਡਿਸਟਰਬੇਨਸ ਕਾਰਨ ਜੰਮੂ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਤੇਜ਼ ਮੀਂਹ ਅਤੇ ਗੜੇਮਾਰੀ ਦਾ ਦੌਰ ਵੇਖਿਆ ਜਾ ਸਕਦਾ ਹੈ।

29 ਸਿਤੰਬਰ ਤੋਂ 3 ਅਕਤੂਬਰ ਤੱਕ ਉੱਤਰ ਭਾਰਤ ਵਿੱਚ ਤੇਜ਼ ਹਵਾਵਾਂ ਦੇ ਨਾਲ ਤੇਜ਼ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ। ਇਸ ਵੈਸਟਰਨ ਡਿਸਟਰਬੇਨਸ ਦੇ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਗੰਗਾਨਗਰ , ਹਨੁਮਾਨਗੜ , ਸਿਰਸਾ , ਬਠਿੰਡਾ , ਮੁਕਤਸਰ , ਮਾਨਸਾ, ਫਾਜਿਲਕਾ ਅਤੇ ਫਰੀਦਕੋਟ ਵਿੱਚ ਹੋਵੇਗਾ।

ਇਹਨਾਂ ਇਲਾਕੀਆਂ ਵਿੱਚ ਭਾਰੀ ਮੀਂਹ ਦੇ ਨਾਲ ਨਾਲ ਭਾਰੀ ਗੜੇਮਾਰੀ ਵੀ ਹੋ ਸਕਦੀ ਹੈ। ਪੰਜਾਬ ਵਿੱਚ ਮਾਲਵੇ ਦੇ ਇਹਨਾਂ ਇਲਾਕੀਆਂ ਵਿੱਚ ਕਿਸਾਨਾਂ ਦੀ ਨਰਮੇ ਤੇ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੈ। ਜੇਕਰ ਹੁਣ ਹਨੇਰੀ ਜਾ ਗੜੇਮਾਰੀ ਹੁੰਦੀ ਹੈ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਵੇਗਾ।

ਇਸ ਲਈ ਕਿਸਾਨ ਪਹਿਲਾਂ ਹੀ ਇਸਦੀ ਤਿਆਰੀ ਕਰ ਲੈਣ। ਜੇਕਰ ਕਿਸੇ ਦਾ ਝੋਨਾ ਪੱਕ ਕੇ ਤਿਆਰ ਹੈ ਤਾਂ ਵੱਢ ਲੈਣ ਅਤੇ ਆਪਣੀ ਫ਼ਸਲ ਨੂੰ ਪਾਣੀ ਨਾ ਲਾਉਣ ਕਿਓਂਕਿ ਫ਼ਸਲ ਨੂੰ ਪਾਣੀ ਲਾਉਣ ਨਾਲ ਨਰਮੇ ਤੇ ਝੋਨੇ ਦੀ ਫ਼ਸਲ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਪੰਜਾਬ ਦੇ ਬਾਕੀ ਇਲਾਕੀਆਂ ਵਿੱਚ ਵੀ ਮੀਂਹ ਤੇ ਗੜੇਮਾਰੀ ਹੋ ਸਕਦੀ ਹੈ ਪਰ ਉਪਰ ਦੱਸੇ ਗਏ ਇਲਾਕਿਆਂ ਵਿੱਚ ਮੀਂਹ ਤੇ ਗੜੇਮਾਰੀ ਦੀ ਸਭ ਤੋਂ ਵੱਢ ਸੰਭਾਵਨਾ ਹੈ ਸੋ ਇਹਨਾਂ ਇਲਾਕੀਆਂ ਦੇ ਕਿਸਾਨ ਵੀਰ ਖਾਸ ਖਿਆਲ ਰੱਖਣ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਇੱਕ ਉਪਰਾਲਾ