ਪੰਜਾਬ ਵਿੱਚ ਕਰੀਬ 1400 ਕਿਲੋਮੀਟਰ ਨਹਿਰਾਂ/ਰਜਵਾਹੇ ‘ਗ਼ਾਇਬ’

September 08 2023

ਪੰਜਾਬ ਵਿੱਚ 1400 ਕਿਲੋਮੀਟਰ ਨਹਿਰਾਂ/ਰਜਵਾਹੇ ਗਾਇਬ ਹਨ,  ਜਿਨ੍ਹਾਂ ਦੀ ਤਲਾਸ਼ ਹੁਣ ਪੰਜਾਬ ਸਰਕਾਰ ਨੇ ਵਿੱਢੀ ਹੈ। ਅੰਗਰੇਜ਼ਾਂ ਦੇ ਵੇਲੇ ਦੇ ਬਣੇ ਇਹ ਰਜਵਾਹੇ ਲੰਮੇ ਅਰਸੇ ਤੋਂ ਗੁੰਮ ਹਨ, ਜਿਨ੍ਹਾਂ ਦੀ ਕਦੇ ਕਿਸੇ ਨੇ ਭਾਲ ਕਰਨ ਦੀ ਲੋੜ ਨਹੀਂ ਸਮਝੀ।ਜਲ ਸਰੋਤ ਵਿਭਾਗ ਨੇ ਜਦੋਂ ਵਿਭਾਗੀ ਸੰਪਤੀਆਂ ਦਾ ਰਿਕਾਰਡ ਘੋਖਿਆ ਤਾਂ ਸਮੁੱਚੇ ਸੂਬੇ ’ਚੋਂ 1400 ਕਿਲੋਮੀਟਰ ਰਜਵਾਹੇ ਗ਼ਾਇਬ ਪਾਏ ਗਏ, ਜਿਨ੍ਹਾਂ ਵਿੱਚੋਂ ਬਹੁਤੇ ਸ਼ਹਿਰਾਂ ’ਚ ਵਧ ਰਹੀ ਆਬਾਦੀ ਦੀ ਲਪੇਟ ਵਿੱਚ ਆਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਮਹੀਨੇ ਪਹਿਲਾਂ ‘ਹਰ ਖੇਤ ਪਾਣੀ’ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤਹਿਤ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਖੇਤਾਂ ਤੱਕ ਪੁੱਜਦਾ ਕੀਤਾ ਜਾਣਾ ਸੀ। ਮੁੱਖ ਮੰਤਰੀ ਨੇ ਜਲ ਸਰੋਤ ਵਿਭਾਗ ਨੂੰ ਵਿਭਾਗੀ ਸੰਪਤੀਆਂ ਦੀ ਸ਼ਨਾਖ਼ਤ ਕਰਨ ਵਾਸਤੇ ਵੀ ਕਿਹਾ ਸੀ ਤਾਂ ਜੋ ਨਾਜਾਇਜ਼ ਕਬਜ਼ਿਆਂ ਹੇਠੋਂ ਜਾਇਦਾਦ ਨੂੰ ਕੱਢਿਆ ਜਾ ਸਕੇ।

ਸਰੋਤ: ਪੰਜਾਬੀ ਟ੍ਰਿਬਿਊਨ