ਜਸਵੰਤ ਸਿੰਘ ਨੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਖੇਤੀਬਾੜੀ ਵਜੋਂ ਅਹੁਦਾ ਸੰਭਾਲਿਆ

September 04 2023

ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਨਵੇਂ ਨਿਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਸ੍ਰੀ ਜਸਵੰਤ ਸਿੰਘ ਵਲੋਂ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸ. ਜਸਵੰਤ ਸਿੰਘ ਵਿਭਾਗ ਵਿਚ ਬਤੌਰ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੇ ਕੰਮ ਕਰ ਰਹੇ ਸੀ।

ਵਿਭਾਗ ਦੇ ਮੁੱਖ ਦਫਤਰ ਦੀ ਵਿਭਾਗੀ ਜੰਥੇਬੰਦੀ ਦੇ ਆਗੂਆਂ ਕਰਤਾਰ ਸਿੰਘ ਪਾਲ (ਪ੍ਰਧਾਨ ਪੰਜਾਬ ਐਂਡ ਯੂ.ਟੀ. ਗੋਰਮਿੰਟ ਇੰਪਲਾਈਜ਼ ਐਕਸ਼ਨ ਕਮੇਟੀ), ਸੁਖਵਿੰਦਰ ਸਿੰਘ (ਪ੍ਰਧਾਨ), ਜਸਵਿੰਦਰ ਸਿੰਘ (ਚੇਅਰਮੈਨ, ਮੁੱਖ ਦਫਤਰ) ਅਤੇ ਪ੍ਰੇਮ ਚੰਦ ਸ਼ਰਮਾ (ਜਿਲ੍ਹਾ ਪ੍ਰਧਾਨ ਮੁਹਾਲੀ) ਨੇ ਸ. ਜਸਵੰਤ ਸਿੰਘ ਦੀ ਨਿਯੁਕਤੀ ਦਾ ਸੁਵਾਗਤ ਕਰਦਿਆਂ ਕਿਹਾ ਕਿ ਸ. ਜਸਵੰਤ ਸਿੰਘ ਦਾ ਮੁਲਾਜਮਾਂ ਨਾਲ ਪਹਿਲਾਂ ਤੋਂ ਬਿਹਤਰ ਤਾਲਮੇਲ ਹੈ ਅਤੇ ਉਹਨਾਂ ਦੇ ਨਵਾਂ ਅਹੁਦਾ ਸੰਭਾਲਣ ਨਾਲ ਦਫਤਰ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ।

ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਸ. ਜਸਵੰਤ ਸਿੰਘ ਨੂੰ ਵਿਭਾਗ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਸਰੋਤ: skyhawktimes