ਸਰਕਾਰ ਵਲੋਂ ਟਰੈਕਟਰਾਂ, ਤੇ ਹੋਰ ਖੇਤੀਬਾੜੀ ਸੰਦਾਂ ਦੀ ਮੁਰੰਮਤ ਵਾਲੀਆਂ ਵਰਕਸ਼ਾਪਾਂ ਖੋਲ੍ਹਣ ਦੇ ਅਦੇਸ਼

April 09 2020

ਕਣਕ ਦੇ ਸੀਜ਼ਨ ਦੇ ਚੱਲਦਿਆਂ ਕਿਸਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋ ਟਰੈਕਟਰਾਂ, ਕੰਬਾਇਨਾਂ ਅਤੇ ਹੋਰ ਖੇਤੀਬਾੜੀ ਦੇ ਸੰਦਾਂ ਦੀ ਮੁਰੰਮਤ ਕਰਨ ਵਾਲੀਆਂ ਵਰਕਸ਼ਾਪਾਂ ਖੋਲਣ ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਸੁਨਾਲੀ ਗਿਰੀ ਵੱਲੋਂ ਮੋਰਿੰਡਾ ਇਲਾਕੇ ਦੀਆਂ ਖੇਤੀਬਾੜੀ ਔਜਾਰਾਂ ਦੀ ਮੁਰੰਮਤ ਕਰਨ ਵਾਲੀਆਂ ਵਰਕਸ਼ਾਪਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਹਨਾਂ ਵਿੱਚੋਂ ਮੋਰਿੰਡਾ ਇਲਾਕੇ ਦੀਆਂ ਅਨੂੰ ਟਰੈਕਟਰ ਵਰਕਸ਼ਾਪ, ਗੁਰੂਕ੍ਰਿਪਾ ਟਰੈਕਟਰ ਵਰਕਸ, ਬਹਾਦਰ ਟਰੈਕਟਰ ਵਰਕਸ, ਗੋਬਿੰਦ ਮੋਟਰ ਵਰਕਸ, ਏ.ਐਸ. ਐਗਰੀ ਵਰਕਸ, ਹਰਮੀਤ ਮੋਟਰ ਵਰਕਸ਼ਾਪ, ਧੀਮਾਨ ਇੰਜੀਨੀਅਰਿੰਗ ਵਰਕਸ, ਗਿੱਲ ਐਗਰੋ ਜੋਹਨਡੀਅਰ, ਜੇ.ਕੇ. ਵੈਰਿੰਗ ਸਟੋਰ, ਕਲਾਸ ਫੈਕਟਰੀ ਮੜੌਲੀ, ਕੰਬਾਇਨ ਰਿਪੇਅਰ ਸ਼ਾਪ, ਗੋਬਿੰਦ ਸ਼ਾਪ ਸ਼ੂਗਰ ਮਿੱਲ, ਸ਼ਾਂਤੀ ਸ਼ਾਪ ਸ਼ੂਗਰ ਮਿੱਲ, ਬੀ.ਟੀ. ਐਗਰੋ ਉਦਯੋਗ, ਪਾਪੂਲਰ ਇੰਜੀ. ਵਰਕਸ, ਫਤਿਹ ਮੋਟਰਸ, ਗੁਰੂ ਰਾਮਦਾਸ ਟਰੇਡਰਜ, ਪਿੰਡ ਕਲਹੇੜੀ ਦੀਆਂ ਸਰਪੰਚ ਐਗਰੀਕਲਚਰ, ਭਜਨ ਐਗਰੀਕਲਚਰ, ਪਵਨ ਐਗਰੀਕਲਚਰ, ਬਿੱਟੂ ਐਗਰੀਕਲਚਰ, ਜੋਤ ਵਰਕਸ਼ਾਪ, ਪ੍ਰਿੰਸ ਵੈਲਡ ਵਰਕਸ, ਪਿੰਡ ਸਹੇੜੀ ਦੀਆਂ ਐਸ.ਐਸ. ਇੰਜੀਨੀਅਰ ਵਰਕਸ਼ਾਪ, ਹਰਬੰਤ ਸਿੰਘ ਵੈਲਡਿੰਗ ਵਰਕਸ, ਪਿੰਡ ਲੁਠੇੜੀ ਦੀਆਂ ਅਮਨ ਪੇਂਟ ਐਂਡ ਹਾਰਡਵੇਅਰ, ਰਮਨ ਐਗਰੋ ਵਰਕਸ਼ਾਪ, ਵਿਸ਼ਕਰਮਾ ਐਗਰੀਕਲਚਰ ਵਰਕਸ਼ਾਪ, ਸਤਨਾਮ ਵਰਕਸ਼ਾਪ, ਆਰਤੀ ਵੈਲਡਿੰਗ ਵਰਕਸ, ਸਰਵਨ ਸਿੰਘ ਵਰਕਸ਼ਾਪ, ਬਿੰਬਰਾ ਇੰਟਰਪ੍ਰਾਈਜ ਸਮਾਣਾ ਕਲਾਂ, ਪਿੰਡ ਕਾਈਨੌਰ ਦੀਆਂ ਜਰਨੈਲ ਹਾਰਡਵੇਅਰ, ਪ੍ਰਵੀਨ ਹਾਰਡਵੇਅਰ ਸਟੋਰ, ਪਵਨ ਹਾਰਡਵੇਅਰ ਸਟੋਰ, ਕਰਮਾ ਹਾਰਡਵੇਅਰ ਸਟੋਰ, ਗੋਬਿੰਦ ਇੰਜੀਨੀਅਰ ਵਰਕਸ਼ਾਪ, ਰਮਨ ਇੰਜੀਨੀਅਰ ਵਰਕਸ਼ਾਪ, ਪਿੰਡ ਢੰਗਰਾਲੀ ਦੀਆਂ ਸੱਲ ਵੈਲਡਿੰਗ ਵਰਕਸ, ਲਾਡੀ ਵੈਲਡਿੰਗ ਵਰਕਸ ਅਤੇ ਪਿੰਡ ਦਾਤਾਰਪੁਰ ਦੀ ਕਾਲਾ ਵੈਲਡਿੰਗ ਵਰਕਸ ਆਦਿ ਵਰਕਸ਼ਾਪਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਤੇ ਉਪਰੋਕਤ ਵਰਕਸ਼ਾਪਾਂ ਦੇ ਕੁੱਝ ਮਾਲਿਕਾਂ ਨੂੰ ਬੀ.ਡੀ.ਪੀ.ਓ. ਵਲੋਂ 12 ਅਪ੍ਰੈਲ ਤੱਕ ਆਨ-ਲਾਈਨ ਪਾਸ ਜਾਰੀ ਕਰ ਦਿੱਤੇ ਹਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ