ਸਰਕਾਰ ਨੇ ਕਰ ਦਿੱਤਾ ਐਲਾਨ! ਕਿਸਾਨਾਂ ਵਿਚ ਛਾਈ ਖੁਸ਼ੀ ਦੀ ਲਹਿਰ, ਮਿਲਣਗੇ ਖੁੱਲ੍ਹੇ ਗੱਫੇ!

January 02 2020

ਕੇਂਦਰ ਸਰਕਾਰ ਨਵੇਂ ਸਾਲ ’ਤੇ ਕਿਸਾਨਾਂ ਨੂੰ ਇਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। 2 ਜਨਵਰੀ ਨੂੰ ਮੋਦੀ ਸਰਕਾਰ ਦੀ ਫਲੈਗਸ਼ਿਪ ਯੋਜਨਾ ਤਹਿਤ ਕਰੋੜਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਫ਼ਾਇਦਾ ਮਿਲੇਗਾ। ਇਕ ਮੀਡੀਆ ਰਿਪੋਰਟ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕਰਨਾਟਕ ਦੇ ਤੁਮਕੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇ ਕਰੋੜ ਕਿਸਾਨਾਂ ਲਈ 12, 000 ਕਰੋੜ ਦੀ ਰਕਮ ਜਾਰੀ ਕਰੇਗੀ।

ਸੂਤਰਾਂ ਨੇ ਦਸਿਆ ਕਿ ਕਿਸਾਨਾਂ ਨੂੰ ਦਸੰਬਰ ਮਹੀਨੇ ਦੀ 2,000 ਰੁਪਏ ਦੀ ਕਿਸ਼ਤ ਨਹੀਂ ਮਿਲੀ ਹੈ। ਸਰਕਾਰ ਦੀ ਯੋਜਨਾ ਕਿਸਾਨਾਂ ਨੂੰ ਨਵੇਂ ਸਾਲ ’ਤੇ ਇਕੱਠੀ ਹੀ ਰਕਮ ਦੇਣ ਦੀ ਹੈ। ਇਸ ਵਿੱਤੀ ਸਾਲ ਦੀ ਇਹ ਆਖਰੀ ਕਿਸ਼ਤ  ਹੋਵੇਗੀ। ਇਸ ਕਿਸ਼ਤ ਵਿਚ 6.5 ਕਰੋੜ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਇੰਨੇ ਕਿਸਾਨਾਂ ਦਾ ਡੇਟਾ ਉਹਨਾਂ ਦੇ ਆਧਾਰ ਨਾਲ ਜੁੜੇ ਬੈਂਕ ਅਕਾਉਂਟ ਨਾਲ ਵੈਰੀਫਾਈ ਕਰ ਲਿਆ ਗਿਆ ਹੈ।

ਸਰਕਾਰ ਦੀ ਇਸ ਸਕੀਮ ਵਿਚ 14 ਕਰੋੜ ਕਿਸਾਨਾਂ ਨੂੰ ਫ਼ਾਇਦਾ ਮਿਲਣ ਦਾ ਅਨੁਮਾਨ ਹੈ। ਕੇਂਦਰ ਸਰਕਾਰ 29 ਦਸੰਬਰ ਤਕ ਲਗਭਗ 9.2 ਕਰੋੜ ਕਿਸਾਨਾਂ ਦਾ ਡੇਟਾ ਇਕੱਠਾ ਕਰ ਚੁੱਕੀ ਹੈ। ਉੱਤਰ ਪ੍ਰਦੇਸ਼ ਵਿਚ ਕੁੱਲ 2.4 ਕਰੋੜ ਕਿਸਾਨ ਹਨ ਜਿਹਨਾਂ ਵਿਚੋਂ 2 ਕਰੋੜ ਕਿਸਾਨਾਂ ਦਾ ਡੇਟਾ ਇਕੱਠਾ ਹੋ ਚੁੱਕਿਆ ਹੈ। ਇਸ ਸਕੀਮ ਵਿਚ ਬਸ ਪੱਛਮ ਬੰਗਾਲ ਦੇ ਕਿਸਾਨਾਂ ਦਾ ਡੇਟਾ ਸ਼ਾਮਲ ਨਹੀਂ ਹੈ ਕਿਉਂ ਕਿ ਇੱਥੋਂ ਦੀ ਮਮਤਾ ਬੈਨਰਜੀ ਦੀ ਸਰਕਾਰ ਨੇ ਕਿਸਾਨਾਂ ਦਾ ਡੇਟਾ ਸਾਂਝਾ ਕਰਨ ਤੋਂ ਮਨਾ ਕਰ ਦਿੱਤਾ ਹੈ।

ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ 30 ਦਸੰਬਰ 2019 ਤਕ ਕੇਂਦਰ ਸਰਕਾਰ 35,955.66 ਕਰੋੜ ਰੁਪਏ ਦੀ ਰਕਮ ਪਹਿਲੀ ਕੀਸ਼ਤ 7.62 ਕਰੋੜ ਕਿਸਾਨਾਂ, ਦੂਜੀ ਕਿਸ਼ਤ 6.5 ਕਰੋੜ ਅਤੇ ਤੀਜੀ ਕਿਸ਼ਤ 3.86 ਕਰੋੜ ਕਿਸਾਨਾਂ ਦੇ ਬੈਂਕ ਅਕਾਉਂਟ ਵਿਚ ਟ੍ਰਾਂਸਫਰ ਕਰ ਚੁੱਕੀ ਹੈ। ਇਕੱਲੇ FY19 ਵਿਚ ਸਰਕਾਰ ਨੇ 6,000 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ। ਦਸ ਦਈਏ ਕਿ ਪੀਊਸ਼ ਗੋਇਲ ਨੇ ਅਪਣੇ ਵਿੱਤ ਮੰਤਰੀ ਦੇ ਕਾਰਜਕਾਲ ਸਮੇਂ ਅਪਣੇ ਆਖਰੀ ਬਜਟ ਵਿਚ ਇਸ ਡਾਇਰੈਕਟ-ਬੇਨੇਫਿਟ ਟ੍ਰਾਂਸਫਰ ਸਕੀਮ ਦਾ ਐਲਾਨ ਕੀਤਾ ਸੀ।

ਇਸ ਯੋਜਨਾ ਵਿਚ 12 ਕਰੋੜ ਛੋਟੇ ਅਤੇ ਮਰਜੀਨਲ ਕਿਸਾਨਾਂ, ਉਹਨਾਂ ਨੂੰ ਤਿੰਨ ਕਿਸ਼ਤਾਂ ਵਿਚ 2000-2000 ਕਰ ਕੇ ਸਾਲ ਵਿਚ 6000 ਰੁਪਏ ਦੀ ਸਕੀਮ ਦੇਣ ਦੀ ਯੋਜਨਾ ਕੀਤੀ ਸੀ। ਹਾਲਾਂਕਿ ਇਸ ਸਾਲ ਦੂਜੇ ਕਾਰਜਕਾਲ ਲਈ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰ ਨੇ ਇਸ ਵਿਚ ਹਰ ਕਿਸਾਨ ਨੂੰ ਸਕੀਮ ਦਾ ਫ਼ਾਇਦਾ ਦੇਣ ਦਾ ਫ਼ੈਸਲਾ ਕੀਤਾ।  

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ