ਵੀਹ ਸਾਲਾਂ ਪਿੱਛੋਂ ਕਣਕ ਦੀ ਸਭ ਤੋਂ ਵੱਧ ਆਮਦ

May 27 2019

ਪੰਜਾਬ ਦੀਆਂ ਮੰਡੀਆਂ ਵਿੱਚ ਇਸ ਵਾਰ ਕਣਕ ਦੀ ਭਰਪੂਰ ਆਮਦ ਹੋਈ ਹੈ। ਮੌਜੂਦਾ ਸੀਜ਼ਨ ਦੌਰਾਨ ਕਣਕ ਦੀ ਕੁੱਲ ਆਮਦ ਤੇ ਖ਼ਰੀਦ ਪਿਛਲੇ 20 ਸਾਲਾਂ ’ਚੋਂ ਸਭ ਤੋਂ ਵਧੇਰੇ ਹੈ। ਦੱਸਣਯੋਗ ਹੈ ਕਿ ਕਣਕ ਦੀ ਸਰਕਾਰੀ ਖ਼ਰੀਦ 25 ਮਈ ਤੱਕ ਕੀਤੀ ਜਾਵੇਗੀ। ਇਥੇ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿਚੋਂ ਖਰੀਦੀ ਹੋਈ ਕੁੱਲ 129.93 ਲੱਖ ਮੀਟਰਿਕ ਟਨ ਕਣਕ ਵਿੱਚੋਂ 128.38 ਲੱਖ ਮੀਟਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 1.55 ਲੱਖ ਮੀਟਰਿਕ ਟਨ ਕਣਕ ਨਿੱਜੀ ਮਿੱਲ ਮਾਲਕਾਂ ਵੱਲੋਂ ਖ਼ਰੀਦੀ ਗਈ। ਸੂਬੇ ਦੀਆਂ ਖ਼ਰੀਦ ਏਜੰਸੀਆਂ ਵੱਲੋਂ 23 ਮਈ ਤੱਕ 20013.81 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਕੁੱਲ ਕਣਕ ਵਿੱਚੋਂ 97 ਫੀਸਦ ਕਣਕ ਦੀ ਚੁਕਾਈ ਮੁਕੰਮਲ ਹੋ ਚੁੱਕੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ