ਮੌਸਮ ਵਿਭਾਗ ਵੱਲੋਂ ਮੌਨਸੂਨ ਦੇ ਪੱਛੜਨ ਦੀ ਪੇਸ਼ੀਨਗੋਈ

May 28 2019

ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਮੌਨਸੂਨ 18 ਮਈ ਨੂੰ ਅੰਡਮਾਨ ਤੇ ਨਿਕੋਬਾਰ ਟਾਪੂਆਂ ’ਤੇ ਪੁੱਜ ਗਈ ਸੀ, ਪਰ ਇਸ ਨੂੰ ਭਾਰਤ ਦਾ ਪੂਰਾ ਖੇਤਰ ਕਵਰ ਕਰਨ ਵਿੱਚ ਅਜੇ ਸਮਾਂ ਲੱਗੇਗਾ। ਭਾਰਤ ਦੀ ਕੌਮੀ ਮੌਸਮ ਏਜੰਸੀ ਨੇ ਕਿਹਾ ਕਿ ਇਸ ਦੇਰੀ ਦੀ ਇਕ ਮੁੱਖ ਵਜ੍ਹਾ ਅਰਬ ਸਾਗਰ ’ਤੇ ਚੱਲ ਰਹੀਆਂ ਉਲਟ ਭੂਮੱਧ ਹਵਾਵਾਂ ਹਨ। ਵਿਭਾਗ ਨੇ ਕਿਹਾ ਕਿ ਆਉਂਦੇ ਬੁੱਧਵਾਰ ਤੇ ਵੀਰਵਾਰ ਤਕ ਬੰਗਾਲ ਦੀ ਖਾੜੀ ਦੇ ਦੱਖਣ, ਅੰਡਮਾਨ ਟਾਪੂਆਂ ਤੇ ਉੱਤਰੀ ਅੰਡਮਾਨ ਸਾਗਰ ਵਿੱਚ ਦੱਖਣ ਪੱਛਮੀ ਮੌਨਸੂਨ ਦੀ ਗ਼ਤੀ ਲਈ ਹਾਲਾਤ ਸਾਜ਼ਗਾਰ ਹੋ ਜਾਣਗੇ। ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਮ੍ਰਿਤਯੂੰਜੇ ਮੋਹਾਪਾਤਰਾ ਨੇ ਕਿਹਾ ਕਿ ਮੌਨਸੂਨ ਦੇ ਪੰਜ ਦਿਨ ਦੀ ਦੇਰੀ ਨਾਲ 6 ਜੂਨ ਨੂੰ ਕੇਰਲ ਵਿੱਚ ਦਸਤਕ ਦੇਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿਹਾ ਕਿ ਮੌਨਸੂਨ ਨੂੰ ਅਜੇ ਤਕ ਅਰਬ ਸਾਗਰ ਤੋਂ ਲੋੜੀਂਦਾ ਆਕਰਸ਼ਣ ਨਹੀਂ ਮਿਲਿਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ