ਮੌਸਮ ਦੇ ਡਰ ਤੇ ਮਸ਼ੀਨੀਕਰਨ ਨੇ ਖੇਤ ਮਜ਼ਦੂਰਾਂ ਤੋਂ ਵਾਢੀ ਦਾ ਕੰਮ ਖੋਹਿਆ

May 02 2019

ਮਸ਼ੀਨੀਕਾਰਨ ਨੇ ਖੇਤ ਮਜ਼ਦੂਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਵਾਰ ਮੌਸਮ ਦੀ ਖਰਾਬੀ ਕਰ ਕੇ ਕਿਸਾਨ ਡਰੇ ਹੋਏ ਹਨ ਤੇ ਛੇਤੀ ਕਣਕ ਸਾਂਭਣ ਲਈ ਉਹ ਕੰਬਾਇਨਾਂ ਤੋਂ ਕਣਕ ਵਢਾ ਰਹੇ ਹਨ, ਜਿਸ ਕਰ ਕੇ ਕੰਬਾਈਨਾਂ ’ਤੇ ਦਬਾਅ ਬਣ ਗਿਆ ਹੈ ਤੇ ਹਫ਼ਤੇ-ਦਸ ਦਿਨਾਂ ਬਾਅਦ ਵਾਢੀ ਦੀ ਵਾਰੀ ਆਉਂਦੀ ਹੈ।

ਇਕੱਤਰ ਜਾਣਕਾਰੀ ਅਨੁਸਾਰ ਕੰਬਾਇਨ ਨਾਲ ਕਣਕ ਵੱਢਣ ਅਤੇ ਤੂੜੀ ਸਾਂਭਣ ਤੱਕ ਇਕ ਏਕੜ ਪਿੱਛੇ ਕਰੀਬ ਪੰਜ ਹਜ਼ਾਰ ਰੁਪਏ ਦੇ ਕਰੀਬ ਖਰਚਾ ਆਉਂਦਾ ਹੈ। ਦੂਜੇ ਪਾਸੇ ਹੱਥੀਂ ਵਢਾਈ ਕਰਨ ’ਤੇ ਥਰੈਸ਼ਰ ਨਾਲ ਕਣਕ ਕੱਢਣ ਤੇ ਤੂੜੀ ਸਾਂਭਣ ਤੱਕ ਦਾ ਕੁੱਲ ਖਰਚਾ ਕਰੀਬ ਅੱਠ ਹਜ਼ਾਰ ਰੁਪਏ ਪ੍ਰਤੀ ਏਕੜ ਆਉਂਦਾ ਹੈ ਪਰ ਹੱਥੀਂ ਕੀਤੀ ਵਾਢੀ ਵਾਲੀ ਕਣਕ ਦੀ ਤੂੜੀ ਕਰੀਬ 15 ਕੁਇੰਟਲ ਪ੍ਰਤੀ ਏਕੜ ਵੱਧ ਨਿਕਲਦੀ ਹੈ। ਕਣਕ ਵੀ ਕਰੀਬ ਕੁਇੰਟਲ ਭਰ ਵੱਧ ਜਾਂਦੀ ਹੈ। ਦਾਣਾ ਵੀ ਨਹੀਂ ਟੁੱਟਦਾ। ਇਸ ਤੋਂ ਇਲਾਵਾ ਹੱਥੀਂ ਬਣਾਈ ਤੂੜੀ ਮਿੱਟੀ ਘੱਟੇ ਤੋਂ ਰਹਿਤ ਹੋਣ ਕਰ ਕੇ ਉਸਦਾ ਭਾਅ ਵੀ ਜ਼ਿਆਦਾ ਹੁੰਦਾ ਹੈ। ਖੇਤ ਮਜ਼ਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਸਰਕਾਰ ਹੱਥੀਂ ਕਿਰਤ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰੇ ਤੇ ਹੱਥੀਂ ਕਿਰਤ ਨਾ ਹੋਣ ’ਤੇ ਫ਼ਸਲੀ ਮੁਆਵਜ਼ੇ ਦੇਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ