ਮੌਨਸੂਨ ਦੇ ਮੱਦੇਨਜ਼ਰ ਮੀਟਿੰਗ

June 22 2019

ਮੌਨਸੂਨ ਸੀਜ਼ਨ-2019 ਨੂੰ ਮੁੱਖ ਰੱਖਦੇ ਹੋਏ ਐਸਡੀਐਮ ਦੀਪ ਸ਼ਿਖਾ ਸ਼ਰਮਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਸਡੀਓ ਡਰੇਨਜ਼ ਬੰਗਾ ਐਟ ਨਵਾਂਸ਼ਹਿਰ ਨੂੰ ਹਦਾਇਤ ਕੀਤੀ ਗਈ ਡਰੇਨਾਂ ਦੀ ਸਫ਼ਾਈ ਤੁਰੰਤ ਕਰਵਾਈ ਜਾਵੇ। ਐਸਡੀਓ ਪਾਵਰਕੌਮ, ਸਿਟੀ/ਸਦਰ ਬੰਗਾ ਨੂੰ ਆਦੇਸ਼ ਦਿੱਤਾ ਗਿਆ ਕਿ ਜਦੋਂ ਵੀ ਭਾਰੀ ਮੀਂਹ ਜਾਂ ਹਨੇਰੀ ਆਦਿ ਆਉਂਦੀ ਹੈ ਤਾਂ ਪਾਵਰਕੌਮ ਨਾਲ ਸਬੰਧਤ ਜ਼ਰੂਰੀ ਮੁਰੰਮਤ ਤੁਰੰਤ ਕੀਤੀ ਜਾਵੇ। ਨਗਰ ਕੌਂਸਲ ਬੰਗਾ ਦੇ ਸੈਨਟਰੀ ਇੰਸਪੈਕਟਰ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿੱਚ ਮੌਸਮ ਨੂੰ ਮੁੱਖ ਰੱਖਦੇ ਹੋਏ ਫੌਗਿੰਗ ਅਤੇ ਮੱਛਰ ਆਦਿ ਦੀ ਦਵਾਈ ਦਾ ਛਿੜਕਾ ਕਰਵਾਇਆ ਜਾਵੇ। ਖ਼ੁਰਾਕ ਤੇ ਸਪਲਾਈ ਅਫ਼ਸਰ ਬੰਗਾ ਨੂੰ ਹਦਾਇਤ ਕੀਤੀ ਗਈ ਕਿ ਵਿਭਾਗ ਨਾਲ ਸਬੰਧਤ ਖਾਣ ਵਾਲੀਆਂ ਚੀਜ਼ਾ ਦਾ ਸਟਾਕ ਜਮ੍ਹਾਂ ਰੱਖਿਆ ਜਾਵੇ। ਮੀਟਿੰਗ ਦੌਰਾਨ ਤਹਿਸੀਲ ਦਫ਼ਤਰ ਬੰਗਾ ਦੇ ਕਾਨੂੰਗੋਆਂ/ਪਟਵਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਦੋਂ ਵੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਉਸ ਸਬੰਧੀ ਰਿਪੋਰਟ ਇਸ ਦਫ਼ਤਰ ਨੂੰ ਤੁਰੰਤ ਭੇਜੀ ਜਾਵੇ। ਖੇਤੀਬਾੜੀ ਅਫ਼ਸਰ ਬਾਹੜੋਵਾਲ ਨੂੰ ਹਦਾਇਤ ਕੀਤੀ ਗਈ ਕਿ ਬਰਸਾਤ ਦੇ ਮੌਸਮ ਦੌਰਾਨ ਪਸ਼ੂਆਂ ਵਾਸਤੇ ਹਰੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ