ਮੀਂਹ ਪੈਣ ਨਾਲ ਠੰਢ ਵਧੀ, ਕਣਕ ਦੀ ਬਿਜਾਈ ਪੱਛੜੀ

November 27 2019

ਹਲਕੀ ਤੇ ਦਰਮਿਆਨੀ ਬਾਰਿਸ਼ ਨਾਲ ਠੰਢ ਵਧ ਗਈ ਹੈ। ਇਹ ਮੀਂਹ ਪੈਣ ਨਾਲ ਕਣਕ ਦੀ ਬਿਜਾਈ ਪੱਛੜ ਜਾਣ ਦੀ ਸੰਭਾਵਨਾ ਹੈ।

ਖੇਤੀਬਾੜੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਿਥੇ ਕਣਕ ਦੀ ਬਿਜਾਈ ਹੋ ਚੁੱਕੀ ਹੈ ਤੇ ਫਸਲ ਨੂੰ ਪਾਣੀ ਦੀ ਲੋੜ ਹੈ, ਮੀਂਹ ਪੈਣ ਨਾਲ ਫਾਇਦਾ ਮਿਲੇਗਾ ਅਤੇ ਜਿਥੇ ਜ਼ਮੀਨ ਦੀ ਰੌਣੀ ਕੀਤੀ ਗਈ ਸੀ ਤੇ ਫਸਲ ਦੀ ਬਿਜਾਈ ਲਈ ਤਿਆਰ ਸੀ ਉਥੇ ਬਿਜਾਈ ’ਚ ਦੇਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਜ਼ਮੀਨ ਵਿਚ ਅੱਜਕੱਲ੍ਹ ਵਿਚ ਬਿਜਾਈ ਕੀਤੀ ਗਈ ਹੈ, ਉਥੇ ਜ਼ਮੀਨ ਕਰੰਡੀ ਜਾਣ ਨਾਲ ਬੀਜ ਘੱਟ ਜੰਮੇਗਾ। ਮੌਸਮ ਵਿਭਾਗ ਅਨੁਸਾਰ ਭਲ੍ਹਕੇ 27 ਨਵੰਬਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ