ਮਨੁੱਖੀ ਹੌਸਲੇ ਦੀ ਦਾਸਤਾਨ ਸਰਦਾਰ ਕਰਨੈਲ ਸਿੰਘ

February 03 2020

ਇਨਸਾਨ ਰੱਬ ਦੀ ਬਣਾਈ ਇਕ ਅਜਿਹੀ ਅਦੁੱਤੀ ਰੂਹ ਹੈ ਜੋ ਆਪਣੀ ਸਰੀਰਕ ਕਮਜ਼ੋਰੀ ਦੀ ਪ੍ਰਵਾਹ ਕੀਤੇ ਬਿਨਾਂ ਵੀ ਆਪਣੇ ਆਪ ਨੂੰ ਕਾਇਮ ਰੱਖਣ ਦੇ ਯੋਗ ਬਣਾ ਲੈਂਦੀ ਹੈ।ਪਰ ਰੱਬ ਅਜਿਹੇ ਹੌਸਲੇ ਹਰ ਇਕ ਨੂੰ ਨਹੀਂ ਬਖ਼ਸ਼ਦਾ ਜਿਨ੍ਹਾਂ ਨੂੰ ਅਜਿਹਾ ਹੌਸਲਾਂ ਮਿਲਿਆ ਹੁੰਦਾ ਹੈ ਉਹ ਅਜਿਹੇ ਕਾਰਨਾਮੇਂ ਵੀ ਕਰ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਸਧਾਰਨ ਮਨੁੱਖ ਵੀ ਉਨ੍ਹਾਂ ਦੀ ਰਾਹ ਤੇ ਚਲ ਕੇ ਖੁਸ਼ੀ ਮਹਿਸੂਸ ਕਰਦਾ ਹੈ।

ਅਜਿਹਾ ਹੀ ਵੇਖਣ ਨੂੰ ਮਿਲਿਆ ਹੈ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ ਕਿਸਾਨ ਕਰਨੈਲ ਸਿੰਘ (੪੧) ਦੇ ਜੀਵਨ ਨਾਲ ਜਿਸ ਨਾਲ ਇਕ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਨੇ ਉਸ ਨੂੰ ਸਰੀਰਕ ਰੂਪ ਚ ਕਮਜ਼ੋਰ ਕਰ ਦਿੱਤਾ। ਮੰਦਭਾਗੇ ਕਾਰਣ ਲਕਵੇ ਦਾ ਸ਼ਿਕਾਰ ਹੋ ਗਿਆ।

ਤਕਰੀਬਨ ਇਕ ਸਾਲ ਉਹ ਆਪਣੇਂ ਖੇਤਾਂ ਤੋਂ ਦੂਰ ਰਿਹਾ ਪਰ ਆਪਣੀ ਕਿਰਤ ਦਾ ਮੋਹ ਜਾਇਦਾ ਸਮਾਂ ਉਸ ਨੂੰ ਮੰਜੇ ਤੇ ਨਾ ਪਾ  ਸਕਿਆ ਤੇ ਉਸ ਨੇ ਮੁੜ ਦੁਬਾਰਾ ਆਪਣੇ ਆਪ ਨੂੰ ਤਿਆਰ ਕੀਤਾ ਤੇ ਇਸ ਤੋਂ ਇਲਾਵਾ ਜੈਵਿਕ ਖੇਤੀ ਦੇ ਪਿਆਰ ਨੇ ਉਸ ਨੂੰ ਮੁੜ ਖੇਤ ਆਉਣ ਤੇ ਮਜ਼ਬੂਰ ਕਰ ਦਿੱਤਾ। ਅਜਿਹੇ ਹੌਸਲੇ ਦੇ ਲਈ ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਵਿਧਾਨ ਸਭਾ ਸਪਿਕਰ ਰਾਣਾ ਕੇ.ਪੀ. ਸਿੰਘ ਵੱਲੋ ਇਸ ਹੌਸਲੇ ਨੂੰਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ।

ਸਰੀਰਕ ਬਿਮਾਰੀ ਦੇ ਬਾਵਜੂਦ ਵੀ ਕਰਨੈਲ ਸਿੰਘ ਦੁਆਰਾ ਖੇਤੀ ਕਰਨ ਦਾ ਢੰਗ

ਕਰਨੈਲ ਸਿੰਘ ੩ ਏਕੜ ਦੀ ਜ਼ਮੀਨ ਵਿਚ ਆਰਗੇਨਿਕ ਖੇਤੀ ਕਰਦਾ ਹੈ ।ਜਿਸ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆ ਦੀ ਪੈਦਾਵਾਰ ਕੀਤੀ ਜਾਂਦੀ ਹੈ।ਕਰਨੈਲ ਸਿੰਘ ਆਪਣੇ ਸਰੀਰ ਵੱਲ ਵੀ ਪੂਰਾ ਧਿਆਨ ਦਿੰਦੇ ਹਨ ਉਹ ਸਮੇਂ ਸਿਰ ਫਿਜ਼ੀਓਥੈਰੇਪੀ ਲੈ ਕੇ ਉਸ ਤੋਂ ਬਾਅਦ ਆਪਣੇ ਟ੍ਰਾਈਸਾਈਕਲ ਤੇ ਅਪਣੇ ਖੇਤਾਂ ਚ ਜਾਂਦੇ ਹਨ।

ਬੇਸ਼ਕ ਜ਼ਿੰਦਗੀ ਨੂੰ ਮੁੜ ਪਹਿਲੇ ਰਾਹ ਤੇ ਲੈ ਕੇ ਜਾਣਾ ਔਖਾਂ ਹੈ ਤੇ ਇਸ ਤੋਂ ਵੀ ਔਖਾ ਹੈ ਆਰਗੇਨਿਕ ਖੇਤੀ ਕਰਨੀ। ਪਰ ਕਰਨੈਲ ਸਿੰਘ ਨੇ ਇਸ ਔਖੇ ਸ਼ਬਦ ਨੂੰ ਹੀ ਆਪਣੀ ਜ਼ਿੰਦਗੀ ਵਿਚ ਸੌਖਾ ਕਰ ਕੇ ਲਿਆ ਹੈ ਤੇ ਸਰੀਰਕ ਤੌਰ ਤੇ ਤੰਦਰਸਤੁ ਮਨੁੱਖ ਨੂੰ ਇਕ ਸਬਕ ਵੀ ਦਿੱਤਾ ਹੈ।

ਜੈਵਿਕ ਖੇਤੀ ਕਰਨ ਦੀ ਰੁਚੀ ਦਾ ਪੈਦਾ ਹੋਣਾ

ਜ਼ਿੰਦਗੀ ਦਾ ਇਕ ਅਸਲ ਸੱਚ ਇਹ ਹੈ ਕਿ ਜਦੋਂ ਵੀ ਮਨੁੱਖੀ ਜੀਵਨ ਵਿਚ ਕੋਈ ਅਜਿਹੀ ਮੰਦਭਾਗੀ ਘਟਨਾਂ ਵਾਪਰਦੀ ਹੈ  ਜਿਸ ਨਾਲ ਆਉਣ ਵਾਲੌ ਜ਼ਿੰਦਗੀ ਨੂੰ ਸਬਕ ਦੇ ਦਿੰਦੀ ਹੈ ਜਾ ਫਿਰ ਉਸ ਸਬਕ ਨਾਲ ਉਹ ਜ਼ਿੰਦਗੀ ਨੂੰ ਬਦਲ ਲੈਂਦਾ ਹੈ।ਕਰਨੈਲ ਸਿੰਘ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਸੀ ਉਹ ਘਰੋਂ ੧੧ ਵਜੇ ਜਾ ਕੇ ਸ਼ਾਮ ਨੂੰ ੬ ਵਜੇ ਘਰ ਆਉਂਦਾ ਸੀ

ਉਸ ਸਮੇਂ ਖੇਤੀ ਵਿਚ ਰਸਾਇਣ ਖਾਦ ਦੀ ਵਰਤੋਂ ਕਰਦਾ ਸੀ। ਪਰ ਜਿਸ ਸਮੇਂ ਕਰਨੈਲ ਸਿੰਘ ਦੀ ਭਾਬੀ ਨੂੰ ਕੈਂਸਰ ਦੀ ਬਿਮਾਰੀ ਹੋਈ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਜੈਵਿਕ ਖੇਤੀ ਵੱਲ ਰੁੱਖ ਕੀਤਾ। ਅੱਖੀ ਦਰਦ ਭਰੀ ਮੌਤ ਵੇਖਣ ਤੋ ਬਾਅਦ ਉਨ੍ਹਾਂ ਨੇ ਜੈਵੀਕ ਖੇਤੀ ਵੱਲ ਰੁਚੀ ਵਧਾਈ। ਕਰਨੈਲ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਹੈ ਕਿ ਇਕ ਦਿਨ ਉਹ ਬਿਲਕੁਲ ਠੀਕ ਹੋ ਜਾਵੇਗਾ ਤੇ ਆਪਣੇ ਪਰਿਵਾਰ ਦਾ ਹੋਰ ਚੰਗੇ ਢੰਗ ਨਾਲ ਪਾਲਣ-ਪੋਸ਼ਣ ਕਰੇਗਾ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ