ਅੱਜਕਲ੍ਹ ਕਿਸੇ ਵੀ ਖੇਤ ਚ ਹੱਥੀਂ ਕਿਰਤ ਕਰਨ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪਰ ਖੇਤੀਬਾੜੀ ਦੇ ਖੇਤਰ ਚ ਸਰੀਰ ਤੋੜਨ ਵਾਲੀ ਮਿਹਨਤ ਤੋਂ ਸਿਵਾ ਹੱਥੀਂ ਬੀਜਣ, ਪਨੀਰੀ ਲਾਉਣ ਅਤੇ ਕਟਾਈ ਆਦਿ ਦੇ ਕੰਮ ਨੂੰ ਮਾਹਰ ਮਜ਼ਦੂਰ ਹੀ ਕਰ ਚੰਗੀ ਤਰ੍ਹਾਂ ਨੇਪਰੇ ਚਾੜ੍ਹ ਸਕਦੇ ਹਨ। ਫਿਰ ਵੀ ਕਈ ਕਮੀਆਂ ਰਹਿ ਜਾਂਦੀਆਂ ਹਨ। ਇਸ ਪ੍ਰਕਿਰਿਆ ਚ ਨਿਰੰਤਰਤਾ ਤੋਂ ਬਗ਼ੈਰ ਤੁਸੀਂ ਬਿਹਤਰੀਨ ਫ਼ਸਲਾਂ ਨਹੀਂ ਉਗਾ ਸਕਦੇ। ਇਸ ਲਈ ਪਛਮੀ ਦੇਸ਼ਾਂ ਚ ਵੱਧ ਤੋਂ ਵੱਧ ਲੋਕ ਸਵੈਚਾਲਿਤ ਖੇਤੀ ਅਪਣਾ ਰਹੇ ਹਨ ਤਾਕਿ ਫ਼ਸਲ ਹਮੇਸ਼ਾ ਸੁਆਦੀ ਅਤੇ ਬਿਹਤਰੀਨ ਕੁਆਲਿਟੀ ਦੀ ਮਿਲੇ।
ਇਨ੍ਹਾਂ ਫ਼ਸਲਾਂ ਨੂੰ ਬਹੁਤੇ ਲੋਕਾਂ ਦਾ ਹੱਥ ਨਹੀਂ ਲੱਗਾ ਹੁੰਦਾ ਹੈ। ਇਹ ਸਾਫ਼-ਸੁਥਰੇ ਵਾਤਾਵਰਣ ਚ ਪੈਦਾ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਮਿੱਟੀ ਵੀ ਨਹੀਂ ਲੱਗੀ ਹੁੰਦੀ। ਇਸ ਖੇਤੀਬਾੜੀ ਲਈ ਕੰਪਨੀ ਇਨਡੋਰ ਫ਼ਾਰਮਿੰਗ (ਛੱਤ ਹੇਠਾਂ ਖੇਤੀਬਾੜੀ) ਦੀ ਤਕਨੀਕ ਅਪਣਾਉਂਦੀ ਹੈ। ਇਸ ਤਕਨੀਕ ਨਾਲ ਫ਼ਸਲਾਂ ਨੂੰ ਉਗਾਉਣ ਚ 100 ਫ਼ੀ ਸਦੀ ਨਵਿਆਉਣਯੋਗ ਊਰਜਾ ਦੀ ਵਰਤੋਂ ਹੁੰਦੀ ਹੈ ਅਤੇ 97 ਫ਼ੀ ਸਦੀ ਘੱਟ ਪਾਣੀ ਵਰਤਿਆ ਜਾਂਦਾ ਹੈ। ਪਛਮੀ ਦੇਸ਼ਾਂ ਚ ਅਜਿਹੇ ਭੋਜਨ ਦੀ ਮੰਗ ਵੱਧ ਰਹੀ ਹੈ ਜੋ ਕਿ ਜ਼ਿਆਦਾ ਤੋਂ ਜ਼ਿਆਦਾ ਪੋਸ਼ਣ ਦਿੰਦਾ ਹੈ ਅਤੇ ਨਾਲ ਹੀ ਸੁਆਦਲਾ ਵੀ ਹੁੰਦਾ ਹੈ। ਦੁਨੀਆਂ ਭਰ ਚ ਇਨਡੋਰ ਫ਼ਾਰਮਿੰਗ ਭੋਜਨ ਸਮੱਸਿਆ ਨੂੰ ਹੱਲ ਕਰਨ ਦਾ ਹੱਲ ਹੋ ਸਕਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕਸਮੈਨ