ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਸਰਕਾਰ ਵੰਡ ਰਹੀ ਇੱਕ ਮੁਰਗਾ ਤੇ 10 ਮੁਰਗੀਆਂ

February 10 2020

ਦਾਹੋਦ ਕੁਪੋਸ਼ਣ ਨਾਲ ਜੰਗ ਲਈ ਗੁਜਰਾਤ ਚ ਮੁਰਗਾ-ਮੁਰਗੀ ਪਾਲਣ ਦੀ ਮਦਦ ਲਈ ਜਾ ਰਹੀ ਹੈ। ਕੁਪੋਸ਼ਿਤ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ 1 ਮੁਰਗਾ ਤੇ 10 ਮੁਰਗੀਆਂ ਪਾਲਣ ਲਈ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਉਹ ਉਨ੍ਹਾਂ ਦੇ ਆਂਡੇ ਖਾ ਕੇ ਸਿਹਤਮੰਦ ਹੋ ਸਕਣ। ਇਹ ਮੁਰਗਾ-ਮੁਰਗੀ ਪਾਲਣ ਦੀ ਪਹਿਲ ਪਾਇਲਟ ਪ੍ਰਾਜੈਕਟ ਦਾ ਹਿੱਸਾ ਹੈ।

ਦਾਹੋਦ ਪਸ਼ੂਪਾਲਣ ਵਿਭਾਗ ਦੇ ਅਧਿਕਾਰੀ ਕੇਐਲ ਗੋਸਾਈ ਨੇ ਕਿਹਾ ਕਿ ਹੁਣ ਤੱਕ 5 ਤਹਿਸੀਲਾਂ ਪਾਇਲਟ ਪ੍ਰੋਜੈਕਟ ਦੇ ਦਾਇਰੇ ਚ ਹਨ। ਹਰ ਤਹਸੀਲ ਚ 33 ਕੁਪੋਸ਼ਿਤ ਬੱਚਿਆਂ ਨੂੰ ਇਸ ਯੋਜਨਾ ਲਈ ਚੁਣਿਆ ਗਿਆ ਹੈ। ਚੰਗੇ ਨਤੀਜੇ ਆਉਣ ਤੇ ਇਸ ਦਾ ਵਿਸਥਾਰ ਕਰਕੇ ਪੂਰੇ ਜ਼ਿਲ੍ਹੇ ਨੂੰ ਸ਼ਾਮਲ ਕੀਤਾ ਗਿਆ ਜਾਵੇਗਾ।

ਦਾਹੋਦ ਗੁਜਰਾਤ ਦਾ ਕਬਾਇਲੀ ਪ੍ਰਭਾਵਿਤ ਜ਼ਿਲ੍ਹਾ ਹੈ। ਇੱਥੇ ਵੱਡੀ ਗਿਣਤੀ ਚ ਲੋਕਾਂ ਨੇ ਆਸਥਾ-ਧਾਰਮਿਕ ਵਿਸ਼ਵਾਸ ਤੇ ਜੀਵਨਸ਼ੈਲੀ ਦੇ ਚੱਲਦਿਆਂ ਮਾਸਾਹਾਰੀ ਤੇ ਸ਼ਰਾਬ ਤੋਂ ਦੂਰੀ ਬਣਾ ਲਈ ਹੈ। ਸਰਕਾਰ ਦੀ ਨਜ਼ਰ ਚ ਭਾਵੇਂ ਹੀ ਆਂਡਾ ਸ਼ਾਕਾਹਾਰੀ ਖਾਣੇ ਦੀ ਸ਼੍ਰੇਣੀ ਚ ਹੈ, ਪਰ ਆਮ ਲੋਕਾਂ ਲਈ ਇਸ ਸ਼ਾਕਾਹਾਰੀ ਨਹੀਂ। ਇਹ ਨਹੀਂ ਦੇਖਿਆ ਗਿਆ ਕਿ ਸਬੰਧਤ ਬੱਚੇ ਦਾ ਪਰਿਵਾਰ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ