ਬਿਨਾਂ ਸੂਏ ਰੋਜ਼ਾਨਾ 10 ਕਿੱਲੋ ਦੁੱਧ ਦੇ ਰਹੀ ਹੈ ਡੇਢ ਸਾਲ ਦੀ ਵੱਛੀ

May 06 2019

ਏਲਨਾਬਾਦ ਦੇ ਹਰਚੰਦ ਕਾ ਬਾਸ ਸਥਿਤ ਇੱਕ ਆੜ੍ਹਤੀ ਤੇ ਕਿਸਾਨ ਦੇ ਘਰ ਇੱਕ ਗਾਂ ਦੀ ਡੇਢ ਸਾਲ ਦੀ ਵੱਛੀ ਬਿਨਾਂ ਸੂਏ (ਬੱਚੇ ਨੂੰ ਜਨਮ ਦਿੱਤੇ) 10 ਕਿੱਲੋ ਪ੍ਰਤੀ ਦਿਨ ਦੁੱਧ ਦੇ ਰਹੀ ਹੈ। ਇਹ ਸੁਣਨ ਵਿੱਚ ਭਾਵੇਂ ਅਜੀਬ ਲੱਗਦਾ ਹੋਵੇ ਪਰ ਹੈ ਬਿਲਕੁਲ ਸੱਚ। ਮਾਲਕ ਪਰਿਵਾਰ ਦੇ ਨਾਲ-ਨਾਲ ਆਂਢ-ਗੁਆਂਢ ਦੇ ਸਾਰੇ ਲੋਕ ਵੀ ਇਹ ਦੇਖ ਕੇ ਹੈਰਾਨ ਹਨ।

ਆੜ੍ਹਤੀ ਅਤੇ ਕਿਸਾਨ ਮਨੀ ਰਾਮ ਗੋਦਾਰਾ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਹ ਪਿੰਡ ਕਰੀਵਾਲਾ ਤੋਂ ਇੱਕ ਅਮਰੀਕਨ ਨਸਲ ਦੀ ਗਾਂ ਖਰੀਦ ਕੇ ਲਿਆਏ ਸਨ। ਉਸ ਗਾਂ ਦੇ 20 ਦਿਨਾਂ ਦੀ ਇਹ ਵੱਛੀ ਸੀ। ਗਾਂ ਕੁਝ ਸਮਾਂ ਪਹਿਲਾਂ ਮਰ ਗਈ ਸੀ। ਇਹ ਵੱਛੀ ਹੁਣ ਕਰੀਬ ਡੇਢ ਸਾਲ ਦੀ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਅਚਾਨਕ ਵੱਛੀ ਥਣਾਂ ਵਿੱਚ ਦੁੱਧ ਲੈ ਆਈ ਜਿਸ ਦੇ ਨਾਲ ਵੱਛੀ ਨੂੰ ਕੁਝ ਮੁਸ਼ਕਿਲ ਹੋਈ। ਡੰਗਰ ਡਾਕਟਰ ਨੂੰ ਦਿਖਾਉਣ ’ਤੇ ਉਨ੍ਹਾਂ ਵੱਛੀ ਦਾ ਦੁੱਧ ਕੱਢਣ ਦੀ ਸਲਾਹ ਦਿੱਤੀ। ਡਾਕਟਰ ਦੀ ਸਲਾਹ ਉੱਤੇ ਉਨ੍ਹਾਂ ਨੇ ਵੱਛੀ ਦਾ ਦੁੱਧ ਕੱਢਿਆ।

ਉਪਰੰਤ ਉਹ ਉਸ ਵੇਲੇ ਹੋਰ ਹੈਰਾਨ ਰਹਿ ਗਏ ਜਦੋਂ ਇਹ ਵੱਛੀ ਰੋਜ਼ਾਨਾ ਸਵੇਰੇ-ਸ਼ਾਮ ਥਣਾਂ ਵਿੱਚ ਦੁੱਧ ਲਿਆਉਣ ਲੱਗੀ। ਹੁਣ ਘਰ ਵਾਲੇ ਰੋਜ਼ਾਨਾ ਪੰਜ ਕਿੱਲੋ ਦੁੱਧ ਸਵੇਰੇ ਅਤੇ ਪੰਜ ਕਿੱਲੋ ਸ਼ਾਮ ਨੂੰ ਦੁੱਧ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਦੁੱਧ ਇੱਕ ਆਮ ਗਾਂ ਦੇ ਦੁੱਧ ਵਰਗਾ ਹੀ ਸਵਾਦ ਅਤੇ ਪੌਸ਼ਟਿਕ ਹੈ। ਸ੍ਰੀ ਗੋਦਾਰਾ ਨੇ ਦੱਸਿਆ ਕਿ ਇਸ ਵੱਛੀ ਨੇ ਹੁਣੇ ਇੱਕ ਮਹੀਨਾ ਪਹਿਲਾਂ ਹੀ ਗਰਭਧਾਰਨ ਕੀਤਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ