ਬਾਸਮਤੀ ਦੀ ਬਰਾਮਦਗੀ ’ਚ ਪੰਜ ਫ਼ੀਸਦ ਵਾਧੇ ਦੀ ਸੰਭਾਵਨਾ

March 28 2019

ਭਾਰਤ ਵਿਚੋਂ ਬਾਸਮਤੀ ਚੌਲਾਂ ਦੀ ਬਰਾਮਦਗੀ ’ਚ 2019-20 ਵਿੱਤੀ ਵਰ੍ਹੇ ਦੌਰਾਨ ਚਾਰ ਤੋਂ ਪੰਜ ਫੀਸਦ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਕ ਰਿਪੋਰਟ ਮੁਤਾਬਕ ਔਸਤਨ ਚੰਗੀ ਮੰਗ ਤੇ ਚੌਲਾਂ ਦੀ ਕੀਮਤ ਵਿਚ ਵਾਧਾ ਪਿਛਲੇ ਤਿੰਨ ਸਾਲਾਂ ਵਿਚ ਸਥਿਰ ਰਹਿਣ ਕਾਰਨ ਬਰਾਮਦ ਵੱਧ ਸਕਦੀ ਹੈ। ਵਿੱਤੀ ਵਰ੍ਹੇ 2019 ਵਿਚ ਬਰਾਮਦ ਕਰੀਬ 30,000 ਕਰੋੜ ਰੁਪਏ ਨੂੰ ਅੱਪੜ ਸਕਦੀ ਹੈ। ਜਦਕਿ ਪਿਛਲੇ ਵਿੱਤੀ ਵਰ੍ਹੇ ਵਿਚ ਇਹ 29,300 ਕਰੋੜ ਰੁਪਏ ਦੀ ਰਹੀ ਸੀ। ਹਾਲਾਂਕਿ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦਾ ਮੁੱਦਾ ਵੀ ਭਖਿਆ ਰਿਹਾ ਹੈ ਤੇ ਯੂਰੋਪੀਅਨ ਯੂਨੀਅਨ ਨੂੰ ਬਰਾਮਦਗੀ ਵਿਚ ਕਮੀ ਦਰਜ ਕੀਤੀ ਗਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ