ਬਾਸਮਤੀ ਦੀ ਨਵੀਂ ਕਿਸਮ ਪੀਬੀ-1718 ਸਟੋਰ ਤੇ ਉਪਲੱਬਧ

June 07 2019

ਝੋਨੇ ਦੀਆਂ ਅਰਧ ਬੋਣੀਆਂ ਕਿਸਮਾਂ ਵਾਂਗ ਬਾਸਮਤੀ ਦੀਆਂ ਨਵੀਆਂ ਕਿਸਮਾਂ ਨੂੰ ਲੰਮੇ ਸਮੇਂ ਲਈ ਧੁੱਪ, ਵਧੇਰੇ ਨਮੀ ਤੇ ਯਕੀਨੀ ਪਾਣੀ ਦੀ ਲੋੜ ਪੈਂਦੀ ਹੈ। ਬਾਸਮਤੀ ਕਿਸਮਾਂ ਚ ਵਧੀਆ ਪਕਾਊ ਤੇ ਖਾਣ ਵਾਲੇ ਗੁਣ ਤਾਂ ਹੀ ਆ ਸਕਦੇ ਹਨ, ਜੇਕਰ ਇਹ ਕਿਸਮਾਂ ਠੰਡੇ ਤਾਪਮਾਨ ਵਿਚ ਪੱਕਣ। ਇਹ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਬੀਜ ਮਾਹਿਰ ਪ੍ਰਰੋ. ਹਰਦਿਆਲ ਸਿੰਘ ਬਰਾੜ ਤੇ ਫਿਰੋਜ਼ਪੁਰ ਰੋਡ ਸਥਿਤ ਬਰਾੜ ਬੀਜ ਸਟੋਰ ਦੇ ਮੁਖੀ ਹਰਵਿੰਦਰ ਸਿੰਘ ਬਰਾੜ ਨੇ ਕੀਤਾ। ਬਾਸਮਤੀ ਦੀ ਨਵੀਂ ਕਿਸਮ ਪੀਬੀ-1718 ਵਧੇਰੇ ਲਾਹੇਵੰਦ ਹੈ। ਇਹ ਕਿਸਮ ਬਾਸਮਤੀ ਦੀ ਬਿਲਕੁਲ ਨਵੀਂ ਕਿਸਮ ਹੈ, ਇਹ ਆਈਏਆਰਆਈ ਦਿੱਲੀ ਵੱਲੋਂ ਪਾਸ ਕੀਤੀ ਗਈ ਹੈ, ਇਹ ਪੂਸਾ ਬਾਸਮਤੀ 1121 ਦੀ ਸੋਧੀ ਹੋਈ ਕਿਸਮ ਹੈ, ਇਹ ਕਿਸਮ ਬੈਕਰੀਟਰੀਅਲ ਲੀਫ ਬਲਾਈਟ ਰੋਗ (ਝੁਲਸ ਰੋਗ) ਦਾ ਟਾਕਰਾ ਕਰਨ ਚ ਸਮਰੱਥ ਹੈ, ਇਸ ਦਾ ਔਸਤਨ ਕੱਦ 1121 ਦੇ ਬਰਾਬਰ ਹੈ, ਇਸ ਕਿਸਮ ਦਾ ਔਸਤਨ ਝਾੜ 24 ਤੋਂ 30 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਨਿਕਲ ਸਕਦਾ ਹੈ। ਇਹ ਕਿਸਮ ਪੱਕਣ ਵਿਚ ਸਮੇਤ ਪਨੀਰੀ 140 ਦਿਨਾਂ ਦਾ ਸਮਾਂ ਲੈਂਦੀ ਹੈ। ਇਹ ਕਿਸਮ ਭੁਰੜ ਰੋਗ ਦਾ ਕੁਝ ਹੱਦ ਤਕ ਟਾਕਰਾ ਕਰ ਸਕਦੀ ਹੈ। ਇਸ ਦੇ ਚੌਲ ਲੰਬੇ ਤੇ ਪਤਲੇ ਹੁੰਦੇ ਹਨ, ਜੋ ਖਾਣ ਚ ਬਹੁਤ ਸਵਾਦੀ ਬਣਦੇ ਹਨ। ਇਸ ਦਾ ਮੰਡੀਕਰਨ ਵੀ ਵਧੀਆ ਤੇ ਮੁਨਾਫ਼ਾ ਵੀ ਵਧੀਆ ਮਿਲਦਾ ਹੈ, ਇਹ ਕਿਸਮ ਪੰਜਾਬ, ਹਰਿਆਣਾ, ਦਿੱਲੀ, ਉੱਤਰਾਖੰਡ, ਯੂਪੀ ਚ ਬੀਜੀ ਜਾ ਸਕਦੀ ਹੈ। ਇਹ ਕਿਸਮ ਫੁੱਟ ਰੋਗ ਦਾ ਮੁਕਾਬਲਾ ਕਰਨ ਚ ਸਮਰੱਥ ਹੈ, ਇਸ ਦੀ ਬਿਜਾਈ ਦਾ ਸਮਾਂ 1 ਜੂਨ ਤੋਂ ਲੈ ਕੇ 30 ਜੂਨ ਤਕ ਹੈ। ਉਨ੍ਹਾਂ ਦੱਸਿਆ ਕਿ ਅਸਲੀ ਬਾਸਮਤੀ ਦੀ ਨਵੀਂ ਕਿਸਮ ਪੀਬੀ-1718 ਸਿਰਫ ਬਰਾੜ ਬੀਜ਼ ਸਟੋਰ ਤੇ ਹੀ ਉਪਲਬੱਧ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਦੀਆਂ ਹੋਰ ਲਾਹੇਵੰਦ ਕਿਸਮਾਂ ਪੀਬੀ-1121, ਪੀਬੀ-1509, ਪੀਬੀ-1401 ਦੀ ਬਿਜਾਈ ਕਰ ਕੇ ਕਿਸਾਨ ਵਧੇਰੇ ਮੁਨਾਫ਼ਾ ਲੈ ਸਕਦੇ ਹਨ। ਇਸ ਮੌਕੇ ਕਮਲ ਸ਼ਰਮਾ, ਜਗਤਾਰ ਸਿੰਘ ਜੱਗਾ, ਗੁਰੀ, ਮੰਗੂ ਬਰਾੜ, ਪ੍ਰਰੀਤਮੋਹਣ ਸਿੰਘ ਗਿੱਲ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ