ਬਾਰਸ਼ ਨੇ ਠਾਰ੍ਹਿਆ ਪੰਜਾਬ, ਆਵਾਜਾਈ ਵੀ ਪ੍ਰਭਾਵਿਤ

January 08 2020

ਬਠਿੰਡਾ ਵਿੱਚ ਪਿਛਲੇ ਦੋਨਾਂ ਤੋਂ ਹੋ ਰਹੀ ਹਲਕੀ ਬਾਰਸ਼ ਨਾਲ ਮੌਸਮ ਖਿਲਦਾ ਹੋਇਆ ਦਿਖਾਈ ਦੇ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਚਿਹਰੇ ਤੇ ਵੀ ਆਈ ਖੁਸ਼ੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਾਰਸ਼ ਫਸਲ ਲਈ ਵੀ ਫਾਇਦੇਮੰਦ ਹੈ।

ਪਿਛਲੇ ਦੋ ਦਿਨਾਂ ਤੋਂ ਹਲਕੀ ਬਾਰਸ਼ ਪੈਣ ਨਾਲ ਜਿੱਥੇ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਬਿਮਾਰੀਆਂ ਤੋਂ ਵੀ ਕੁਝ ਰਾਹਤ ਮਿਲੇਗੀ। ਇਸ ਦੇ ਚੱਲਦੇ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਇਸ ਬਾਰਸ਼ ਦੇ ਕਾਫੀ ਫਾਇਦੇ ਹਨ ਤੇ ਨੁਕਸਾਨ ਘੱਟ। ਸੁੱਕੀ ਠੰਢ ਕਰਕੇ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਸੀ।

ਬਾਰਸ਼ ਦੇ ਚੱਲਦੇ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਬਾਰਸ਼ ਸਾਡੇ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਕਣਕ ਦੀ ਫ਼ਸਲ ਤੇ ਹੋਰ ਕਈ ਤਰ੍ਹਾਂ ਦੀ ਫਸਲਾਂ ਲਈ ਬਾਰਸ਼ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਤੇ ਕੀੜੇ ਜਾਂ ਹੋਰ ਕਈ ਤਰ੍ਹਾਂ ਦੀ ਬੀਮਾਰੀਆਂ ਲੱਗ ਜਾਂਦੀਆਂ ਸੀ। ਬਾਰਸ਼ ਨਾਲ ਕੀੜੇ-ਮਕੌੜੇ ਆਦਿ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਫਸਲ ਨੂੰ ਰਾਹਤ ਮਿਲੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਖਿਲਦਾ ਹੋਇਆ ਦਿਖਾਈ ਦੇਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ