ਬਰਨਾਲਾ ਚ ਜਾਪਾਨੀ ਮਸ਼ੀਨ ਨਾਲ ਝੋਨੇ ਦੀ ਲੁਆਈ, ਸਮੇਂ ਤੇ ਲੇਬਰ ਦੀ ਬਚਤ

July 03 2019

ਪਿੰਡ ਅਲਕੜਾ ਵਿੱਚ ਇੱਕ ਕਿਸਾਨ ਨੇ ਜਾਪਾਨੀ ਮਸ਼ੀਨ ਨਾਲ ਝੋਨੇ ਦੀ ਬਿਜਾਈ ਕੀਤੀ ਹੈ। ਕਿਸਾਨ ਦਾ ਕਹਿਣਾ ਹੈ ਕਿ ਇਸ ਮਸ਼ੀਨ ਨਾਲ ਲੇਬਰ ਦੀ ਸਮੱਸਿਆ ਘਟੇਗੀ ਤੇ ਕਿਸਾਨਾਂ ਦਾ ਖ਼ਰਚਾ ਬਚੇਗਾ।

ਉੱਧਰ ਖੇਤੀਬਾੜੀ ਅਧਿਕਾਰੀਆਂ ਨੇ ਵੀ ਇਸ ਮਸ਼ੀਨ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸਿਆ ਹੈ।

ਜਦੋਂ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਵੱਡੀ ਗਿਣਤੀ ਯੂਪੀ-ਬਿਹਾਰ ਦੇ ਪਰਵਾਸੀ ਮਜ਼ਦੂਰ ਖੇਤਾਂ ਵਿੱਚ ਹੱਥ ਨਾਲ ਝੋਨੇ ਦੀ ਲੁਆਈ ਕਰਦੇ ਹਨ ਜਿਸ ਕਰਕੇ ਕਿਸਾਨਾਂ ਨੂੰ ਕਾਫੀ ਮਹਿੰਗਾ ਰੇਟ ਦੇ ਕੇ ਝੋਨਾ ਲਵਾਉਣਾ ਪੈਂਦਾ ਹੈ।

ਜੇ ਕਿਸਾਨ ਇੱਕ ਏਕੜ ਜ਼ਮੀਨ ਵਿੱਚ ਝੋਨੇ ਦੀ ਬਿਜਾਈ ਕਰਦਾ ਹੈ ਤਾਂ ਤਕਰੀਬਨ ਕਿਸਾਨ ਨੂੰ 3000 ਲੇਬਰ ਦੇਣੀ ਪੈਂਦੀ ਹੈ ਜੋ ਕਿਸਾਨਾਂ ਨੂੰ ਕਾਫੀ ਮਹਿੰਗਾ ਪੈਂਦਾ ਹੈ।

ਹੁਣ ਇਸ ਖ਼ਰਚ ਤੋਂ ਬਚਣ ਲਈ ਬਰਨਾਲਾ ਦੇ ਕਿਸਾਨ ਨੇ ਮਸ਼ੀਨ ਨਾਲ ਝੋਨੇ ਦੀ ਬਿਜਾਈ ਕੀਤੀ। ਇਸ ਤਕਨੀਕ ਨਾਲ ਉਨ੍ਹਾਂ ਦਾ ਕਾਫੀ ਖ਼ਰਚਾ ਬਚਿਆ।

ਮਸ਼ੀਨ ਚਲਾ ਕੇ ਇਕੱਲਾ ਕਿਸਾਨ ਝੋਨਾ ਬੀਜ ਸਕਦਾ ਹੈ ਜਿਸ ਨਾਲ ਪੂਰੀ ਲੇਬਰ ਬਚ ਜਾਂਦੀ ਹੈ।

ਮਸ਼ੀਨ ਦਾ ਫਾਇਦਾ ਇਹ ਹੈ ਕਿ ਇੱਕ ਤਾਂ ਬੇਹੱਦ ਘੱਟ ਸਮੇਂ ਵਿੱਚ ਬਿਜਾਈ ਦਾ ਕੰਮ ਮੁਕੰਮਲ ਹੋ ਜਾਂਦਾ ਹੈ ਤੇ ਦੂਜਾ ਖ਼ਰਚਾ ਵੀ ਬਚਦਾ ਹੈ।

ਇਸ ਤੋਂ ਇਲਾਵਾ ਇਸ ਦੀ ਬਿਜਾਈ ਨਾਲ ਫਸਲ ਦੀ ਬਿਜਾਈ ਵੀ ਕਾਫੀ ਚੰਗੀ ਹੁੰਦੀ ਹੈ।

ਇਸ ਤੋਂ ਇਲਾਵਾ ਕਿਸਾਨ ਨੇ ਖੇਤਾਂ ਵਿੱਚ ਖਾਦ ਪਾਉਣ ਵਾਲੀ ਮਸ਼ੀਨ ਬਾਰੇ ਵੀ ਦੱਸਿਆ।

ਮਸ਼ੀਨ ਨਾਲ ਬਹੁਤ ਘੱਟ ਸਮੇਂ, ਘੱਟ ਲਾਗਤ ਵਿੱਚ ਤੇ ਚੰਗੇ ਤਰੀਕੇ ਨਾਲ ਰੇ-ਸਪਰੇਅ ਕੀਤੀ ਜਾ ਸਕਦੀ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਪਹਿਲਾਂ ਇੱਕ ਏਕੜ ਬਿਜਾਈ ਲਈ 3000 ਰੁਪਏ ਦੀ ਲੇਬਰ ਪੈਂਦੀ ਸੀ, ਹੁਣ ਮਸ਼ੀਨ ਨਾਲ ਸਾਰੇ ਖ਼ਰਚੇ ਮਿਲਾ ਕੇ ਵੀ ਮਹਿਜ਼ 200 ਰੁਪਏ ਦਾ ਖ਼ਰਚਾ ਆਉਂਦਾ ਹੈ। ਬਿਜਾਈ ਵੀ ਚੰਗੀ ਤੇ ਸਮਾਂ ਵੀ ਘੱਟ।

ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਇਸ ਮਸ਼ੀਨ ਦਾ ਕੁੱਲ ਖਰਚਾ ਤਕਰੀਬਨ ਤਿੰਨ ਲੱਖ ਦੇ ਕਰੀਬ ਹੈ ਜਿਸ ਵਿੱਚੋਂ ਡੇਢ ਲੱਖ ਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ