ਫੇਰ ਬਦਲੇਗਾ ਮੌਸਮ, ਪੰਜਾਬ ਚ ਕਈ ਥਾਂ ਮੀਂਹ ਦਾ ਸੰਭਾਵਨਾ

May 17 2021

ਸੂਬੇ ਵਿੱਚ ਮੌਸਮ ਇੱਕ ਵਾਰ ਫੇਰ ਤੋਂ ਰੁਖ ਬਦਲੇਗਾ। ਫਿਲਹਾਲ ਅਗਲੇ ਦੋ ਦਿਨ ਤੇਜ਼ ਧੁੱਪ ਦਾ ਸਾਹਮਣਾ ਪਵੇਗਾ, ਪਰ ਇਸ ਤੋਂ ਬਾਅਦ 19 ਮਈ ਤੋਂ ਮੌਸਮ ਫਿਰ ਬਦਲ ਜਾਵੇਗਾ। ਪੱਛਮੀ ਗੜਬੜ ਮੁੜ ਤੋਂ ਸਰਗਰਮ ਹੋਣ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਨੇਰੀ-ਤੂਫਾਨ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਵਿੱਚ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ।

ਭਾਰਤ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਚੰਡੀਗੜ੍ਹ, 22 ਮਈ ਤੱਕ ਬੱਦਲ, ਮੀਂਹ ਤੇ ਧੂੜ ਭਰੀਆਂ ਹਵਾਵਾਂ ਦਸਤਕ ਦੇਣਗੀਆਂ, ਜਿਸ ਨਾਲ ਦਿਨ ਦੇ ਤਾਪਮਾਨ ਵਿਚ ਕਮੀ ਦੇਖਣ ਨੂੰ ਮਿਲੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਦੀ ਇਹ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਜਾਂ ਨਹੀਂ ਕਿਉਂਕਿ 28 ਅਪ੍ਰੈਲ ਨੂੰ ਵੀ ਵਿਭਾਗ ਨੇ 29 ਅਪ੍ਰੈਲ ਤੋਂ 1 ਮਈ ਤੱਕ ਬਾਰਸ਼ ਦੀ ਭਵਿੱਖਬਾਣੀ ਕੀਤੀ ਸੀ ਪਰ ਮੀਂਹ ਨਹੀਂ ਪਿਆ ਸੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: abplive