ਫਿਲਪੀਨ ਦੇ ਝੋਨੇ ਦੀਆਂ 240 ਕਿਸਮਾਂ ਦੀ ਯੂਪੀ ਚ ਖੋਜ

July 01 2019

ਨਰਿੰਦਰਦੇਵ ਖੇਤੀ ਯੂਨੀਵਰਸਿਟੀ ਹੁਣ ਝੋਨੇ ਦੀ ਫ਼ਸਲ ਤੇ ਖੋਜ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਛੂਹਣ ਦੀ ਦਿਸ਼ਾ ਵੱਲ ਵੱਧ ਰਹੀ ਹੈ। ਇਥੇ ਪਹਿਲੀ ਵਾਰ ਇਕੱਠਿਆਂ ਧਾਨ ਦੀਆਂ ਤਿੰਨ ਸੌ ਨਵੀਆਂ ਕਿਸਮਾਂ ਤੇ ਖੋਜ ਕਾਰਜ ਸ਼ੁਰੂ ਹੋਇਆ। ਖੋਜ ਲਈ ਲਿਆਂਦੀਆਂ ਗਈਆਂ ਨਵੀਂਆਂ ਕਿਸਮਾਂ ਚ ਸਭ ਤੋਂ ਵੱਧ 240 ਫਿਲਪੀਨ ਦੀਆਂ ਹਨ। 

ਦੇਸੀ ਦੇ ਨਾਲ ਵਿਦੇਸ਼ੀ ਧਾਨ ਦੀਆਂ ਇਨ੍ਹਾਂ ਕਿਸਮਾਂ ਦੀ ਉਤਪਾਦਕਤਾ ਪੂਰਵਾਂਚਲ ਦੇ ਮੌਸਮ ਅਤੇ ਮਿੱਟੀ ਦੇ ਆਧਾਰ ਤੇ ਜਾਂਚੀ ਜਾਏਗੀ। ਵੱਖ-ਵੱਖ ਖੇਤਰਾਂ ਚ ਹੜ੍ਹ, ਸੋਕਾ ਤੇ ਘੱਟ ਬਾਰਿਸ਼ ਵਾਲੇ ਖੇਤਰਾਂ ਚ ਇਨ੍ਹਾਂ ਦੇ ਉਤਪਾਦਨ ਤੇ ਖੋਜ ਹੋਵੇਗੀ। ਇਨ੍ਹਾਂ ਸਾਰੀਆਂ ਕਿਸਮਾਂ ਤੇ ਨਰਿੰਦਰਦੇਵ ਖੇਤੀ ਯੂਨੀਵਰਸਿਟੀ, ਮਸੌਧਾ ਕੇਵੀਕੇ, ਬਹਿਰਾਈਚ ਅਤੇ ਗਾਜ਼ੀਪੁਰ ਜ਼ਿਲਿ੍ਹਆਂ ਦੇ ਕੇਂਦਰਾਂ ਵਿਚ ਅਲੱਗ-ਅਲੱਗ ਪੱਧਰ ਤੇ ਖੋਜ ਹੋਵੇਗੀ।

300 ਕਿਸਮਾਂ ਵਿਚੋਂ 21 ਨਵੀਆਂ ਕਿਸਮਾਂ ਨਰਿੰਦਰਦੇਵ ਖੇਤੀ ਯੂਨੀਵਰਸਿਟੀ ਦੀਆਂ, 18 ਉੱਤਰ ਪ੍ਰਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਤੋਂ ਅਤੇ 11 ਕਿਸਮਾਂ ਬਿਹਾਰ ਦੇ ਪੇਂਡੂ ਇਲਾਕਿਆਂ ਤੋਂ ਇਕੱਠੀਆਂ ਕੀਤੀਆਂ ਗਈਆਂ ਹਨ। ਇਹ ਕਿਸਮਾਂ ਅੰਤਰਰਾਸ਼ਟਰੀ ਧਾਨ ਖੋਜ ਕੇਂਦਰ ਮਨੀਲਾ (ਫਿਲਪੀਨ) ਦੇ ਸਹਿਯੋਗ ਨਾਲ ਪ੍ਰਰਾਪਤ ਹੋਈਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ