ਨਵਾਂ ਟਰੈਕਟਰ ਖਰੀਦਣ ਤੇ ਮਿਲੇਗੀ 50% ਸਬਸਿਡੀ

December 21 2021

ਖੇਤੀ ਵਿਚ ਕਿਸਾਨਾਂ ਨੂੰ ਬਹੁਤ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚ ਸਭਤੋਂ ਵੱਡੀ ਮੁਸ਼ਕਿਲ ਹੈ ਕਰਜ਼ਾ। ਦੇਸ਼ ਦੇ ਕਿਸਾਨਾਂ ਦੀ ਆਰਥਿਕ ਹਾਲਤ ਕੁਝ ਠੀਕ ਨਹੀਂ ਹੈ। ਖਾਸਕਰ ਛੋਟੇ ਕਿਸਾਨਾਂ ਨੂੰ ਮੰਦੀ ਦੇ ਇਸ ਦੌਰ ਵਿੱਚ ਸਭਤੋਂ ਜਿਆਦਾ ਪ੍ਰਭਾਵਿਤ ਹੋਣਾ ਪਿਆ ਹੈ।

ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਖਰਚੇ ਤੱਕ ਪੂਰੇ ਨਹੀਂ ਹੁੰਦੇ। ਖਾਸ ਕਰਕੇ ਜਿਨ੍ਹਾਂ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ ਅਤੇ ਉਨ੍ਹਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਹੁੰਦੀਆਂ ਹਨ। ਪਰ ਉਣ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਨੂੰ ਲੈਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਦੇ ਚੇਹਰੇ ਖਿੜ ਜਾਣਗੇ।

ਇਸੇ ਤਰਾਂ ਖੇਤ ਮਜ਼ਦੂਰਾਂ ਅਤੇ ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਸਿਰ ਵੀ ਕਾਫੀ ਕਰਜ਼ਾ ਹੈ ਜਿਸ ਵੱਲ ਕਿਸੇ ਦਾ ਹੁਣ ਤੱਕ ਧਿਆਨ ਨਹੀਂ ਸੀ। ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਕਰਜ਼ਾ ਮਾਫ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸ਼ੁਰੂਆਤ ਵਿਚ ਲਗਭਗ 62 ਕਰੋੜ ਦਾ ਕਰਜ਼ਾ ਮਾਫ ਕੀਤਾ ਜਾਵੇਗਾ।

ਇਨ੍ਹਾਂ ਵਿਚ ਕਿਸਾਨ ਅਤੇ ਖੇਤ ਮਜ਼ਦੂਰ ਵੀ ਸ਼ਾਮਿਲ ਹਨ ਜਿਨ੍ਹਾਂ ਵੱਲ ਹੁਣ ਤੱਕ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਸੀ। ਇਹ ਚੰਨੀ ਸਰਕਾਰ ਵੱਲੋਂ ਇੱਕ ਕਾਫੀ ਸ਼ਲਾਘਾਯੋਗ ਕਦਮ ਚੱਕਿਆ ਗਿਆ ਹੈ। ਇਸੇ ਤਰਾਂ ਕਈ ਕਿਸਾਨਾਂ ਕੋਲ ਖੇਤੀ ਲਈ ਟਰੈਕਟਰ ਨਹੀਂ ਹੁੰਦਾ ਪਰ ਟ੍ਰੈਕਟਰ ਸਭ ਤੋਂ ਜਰੂਰੀ ਖੇਤੀ ਸੰਦ ਹੈ।

ਜੋ ਕਿਸਾਨ ਟ੍ਰੈਕਟਰ ਖਰੀਦਣ ਦਾ ਸੋਚ ਰਹੇ ਹਨ ਉਨ੍ਹਾਂ ਨੂੰ ਹੁਣ ਅੱਧੇ ਮੁੱਲ ਵਿਚ ਟ੍ਰੈਕਟਰ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨਵਾਂ ਟ੍ਰੈਕਟਰ ਖਰੀਦਣ ‘ਤੇ 50 ਪ੍ਰਤੀਸ਼ਤ ਸਬਸਿਡੀ ਦੇ ਰਹੀ ਹੈ। ਯਾਨੀ ਤੁਹਾਨੂੰ ਸਿਰਫ ਟ੍ਰੈਕਟਰ ਦੀ ਅੱਧੀ ਕੀਮਤ ਦੇਣੀ ਪਵੇਗੀ ਅਤੇ ਬਾਕੀ ਅੱਧੀ ਕੀਮਤ ਸਰਕਾਰ ਦੇਵੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran