ਫਸਲੀ ਚੱਕਰ ਤੋਂ ਨਿਕਲ ਕੇ ਕਿਸਾਨਾਂ ਨੇ ਲਾਉਣੀ ਸ਼ੁਰੂ ਕੀਤੀ ਮਟਰ ਦੀ ਫਸਲ

March 29 2019

ਮਾਲਵਾ ਦਾ ਜ਼ਿਲਾ ਬਠਿੰਡਾ ਬਾਗਬਾਨੀ ਦੇ ਖੇਤਰ ਚ ਪਹਿਲਾਂ ਹੀ ਕਾਫੀ ਅੱਗੇ ਹੈ ਅਤੇ ਹੁਣ ਇਥੋਂ ਦੇ ਕਿਸਾਨ ਖੇਤੀ ਵਿਭਿੰਨਤਾ ਸਦਕਾ ਫਸਲੀ ਚੱਕਰ ਚੋਂ ਨਿਕਲ ਕੇ ਸਬਜ਼ੀ ਦੀ ਕਾਸ਼ਤ ਕਰਨ ਲੱਗ ਪਏ ਹਨ। ਇਸੇ ਤਰਾਂ ਸਬ ਡਿਵੀਜਨ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਦੇ ਕਿਸਾਨਾਂ ਨੇ ਵੀ ਫਸਲੀ ਚੱਕਰ ਤੋਂ ਨਿਕਲ ਕੇ ਮਟਰ ਦੀ ਫਸਲ ਲਗਾਉਣੀ ਸ਼ੁਰ ਕਰ ਦਿੱਤੀ ਹੈ। ਇਸ ਫਸਲ ਦੀ ਬਿਜਾਈ ਕਿਸਾਨਾਂ ਵਲੋਂ ਜਨਵਰੀ ਮਹੀਨੇ ਚ ਕਰ ਦਿੱਤੀ ਜਾਂਦੀ ਹੈ, ਜਿਸ ਦਾ ਫਲ ਉਨ੍ਹਾਂ ਨੂੰ ਅਪ੍ਰੈਲ ਦੇ ਮਹੀਨੇ ਮਿਲ ਜਾਂਦਾ ਹੈ। ਦੱਸ ਦੇਈਏ ਕਿ ਮਟਰ ਦਾ ਬੀਜ ਬਹੁਤ ਮਹਿੰਗਾ ਹੁੰਦਾ ਹੈ ਅਤੇ ਇਸ ਤੇ ਸਪਰੇਆਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਮਟਰ ਦੀ ਫਸਲ ਦੀ ਕਿਸਾਨਾਂ ਨੂੰ ਦੇਖਭਾਲ ਬਹੁਤ ਕਰਨੀ ਪੈਦੀ ਹੈ, ਕਿਉਂਕਿ ਨਦੀਨ ਦੀ ਮਾਤਰਾ ਵਧ ਹੋਣ ਕਾਰਨ ਫਸਲ ਦਾ ਨੁਕਸਾਨ ਵੀ ਹੋ ਸਕਦਾ ਹੈ। ਕਿਸਾਨਾਂ ਨੇ ਮਟਰ ਦੀ ਫਸਲ ਦੇ ਸਬੰਧ ਚ ਸਰਕਾਰ ਤੋਂ ਮਟਰ ਨੂੰ ਸਟੋਰ ਕਰਨ ਲਈ ਸਬਸਿਟੀ ਤੇ ਫਰੀਜ਼ਰ ਅਤੇ ਮਾਰਕਿਟਿੰਗ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਤੇ ਵੱਡੀ ਗਿਣਤੀ ਚ ਕਿਸਾਨ ਸਬਜ਼ੀ ਦੀ ਕਾਸ਼ਤ ਕਰ ਸਕਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਜਗਬਾਣੀ