ਪੰਜਾਬ ਚ ਅਗਲੇ ਦੋ ਦਿਨ ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਪੈਣ ਦੀ ਸੰਭਾਵਨਾ

April 06 2020

ਮੌਸਮ ਦੇ ਮਿਜ਼ਾਜ ਵਿਚ ਮੁੜ ਤਬਦੀਲੀ ਦੀ ਉਮੀਦ ਹੈ। ਅਗਲੇ ਦੋ ਦਿਨ ਤਕ ਅਸਮਾਨ ਵਿਚ ਬੱਦਲ ਛਾਏ ਰਹਿਣ ਤੇ ਤੇਜ਼ ਹਵਾਵਾਂ ਨਾਲ ਕਿਤੇ-ਕਿਤੇ ਬਾਰਿਸ਼ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਤਾਪਮਾਨ ਵਿਚ ਹਲਕੀ ਗਿਰਾਵਟ ਵੀ ਦੇਖੀ ਜਾ ਸਕਦੀ ਹੈ। ਅਗਲੇ ਪੂਰੇ ਹਫ਼ਤੇ ਦੌਰਾਨ ਅਸਮਾਨ ਵਿਚ ਬੱਦਲਾਂ ਦਾ ਜਮਾਵੜਾ ਰਹੇਗਾ। ਮੌਸਮ ਵਿਭਾਗ ਦੇ ਮਾਹਿਰਾਂ ਦੀ ਦਲੀਲ ਹੈ ਕਿ 11 ਅਪ੍ਰਰੈਲ ਤੋਂ ਬਾਅਦ ਤੋਂ ਹੀ ਮੌਸਮ ਵਿਚ ਗਰਮੀ ਤੇਜ਼ ਹੋ ਸਕਦੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਐਤਵਾਰ ਦੇਰ ਸ਼ਾਮ ਤੋਂ ਹੀ ਅਸਮਾਨ ਵਿਚ ਬੱਦਲ ਛਾ ਗਏ। 

ਐਤਵਾਰ ਨੂੰ ਦਿਨ ਭਰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਤੇਜ਼ ਧੁੱਪ ਖਿੜੀ। ਲੁਧਿਆਣੇ ਵਿਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਛੇ ਤੇ ਸੱਤ ਅਪ੍ਰਰੈਲ ਨੂੰ ਅਸਮਾਨ ਵਿਚ ਬੱਦਲ ਛਾਏ ਰਹਿਣਗੇ। ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅੱਠ ਤੋਂ ਲੈ ਕੇ ਗਿਆਰਾਂ ਅਪ੍ਰਰੈਲ ਤਕ ਅਸਮਾਨ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ