ਪੰਜਾਬ ਚ 28 ਤੋਂ ਬਾਅਦ ਵਰ੍ਹੇਗਾ ਪ੍ਰੀ-ਮੌਨਸੂਨ

June 26 2019

ਸੂਬੇ ਵਿਚ ਦੋ ਦਿਨ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਕੇਵਲ ਮਿੱਟੀ-ਘੱਟੇ ਵਾਲੀਆਂ ਹਵਾਵਾਂ ਦਰਮਿਆਨ ਬੱਦਲ ਛਾਏ ਰਹਿ ਸਕਦੇ ਹਨ। ਕੁਝ ਥਾਵਾਂ ਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਪਰ ਖੁੱਲ੍ਹ ਕੇ ਬਾਰਿਸ਼ ਲਈ 28 ਜੂਨ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਜਿਹੀ ਪੇਸ਼ੀਨਗੋਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਹੈ। ਪੀਏਯੂ ਦੇ ਮੌਸਮ ਵਿਗਿਆਨੀ ਡਾ. ਕੇ ਕੇ ਗਿੱਲ ਅਨੁਸਾਰ ਇਸ ਵਾਰ ਪ੍ਰੀ-ਮੌਨਸੂਨ ਪੱਛੜ ਕੇ ਚੱਲ ਰਿਹਾ ਹੈ। ਅਜੇ ਤਕ ਜੂਨ ਚ ਇਕ ਵਾਰ ਵੀ ਪ੍ਰੀ-ਮੌਨਸੂਨ ਨਹੀਂ ਵਰ੍ਹਿਆ ਜਦਕਿ ਪਿਛਲੇ ਸਾਲਾਂ ਦੌਰਾਨ 15 ਤੋਂ 20 ਜੂਨ ਦਰਮਿਆਨ ਪ੍ਰੀ-ਮੌਨਸੂਨ ਦੀਆਂ ਫ਼ੁਹਾਰਾਂ ਪੈ ਜਾਂਦੀਆਂ ਸਨ। ਜਿਸ ਤਰ੍ਹਾਂ ਮੌਸਮ ਦਾ ਮਿਜ਼ਾਜ ਚੱਲ ਰਿਹਾ ਹੈ ਉਸ ਅਨੁਸਾਰ ਸੂਬੇ ਵਿਚ 28 ਜੂਨ ਤੋਂ ਬਾਅਦ ਹੀ ਪ੍ਰੀ-ਮੌਨਸੂਨੀ ਬਾਰਿਸ਼ ਹੋਣ ਦੇ ਆਸਾਰ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ