ਪੰਜਾਬ ਅਤੇ ਗੁਆਂਢੀ ਸੂਬਿਆਂ ਚ ਮੀਂਹ, ਤਾਪਮਾਨ ਚ ਗਿਰਾਵਟ

January 07 2020

ਵੈਸਟਰਨ ਡਿਸਟਰਬੈਂਸ ਇਸ ਸਮੇਂ ਦੇਸ਼ ਦੇ ਉੱਤਰ-ਪੱਛਮੀ ਹਿੱਸਿਆਂ ਨੂੰ ਪ੍ਰਭਾਵਿੱਤ ਕਰ ਰਿਹਾ ਹੈ। ਇਸ ਨਾਲ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਚ 7 ਜਨਵਰੀ ਤੱਕ ਗਿਰਾਵਟ ਆਵੇਗੀ, ਜਿਸ ਨਾਲ ਠੰਢ ਵੱਧਣ ਦੇ ਅਸਾਰ ਵੀ ਹਨ। ਮੌਸਮ ਵਿਭਾਗ ਮੁਤਾਬਿਕ 7 ਤੋਂ 8 ਜਨਵਰੀ ਦਿੱਲੀ ਚ ਵੀ ਤਾਪਮਾਨ ਚ ਗਿਰਾਵਟ ਅਤੇ ਸ਼ੀਤ ਲਹਿਰ ਦੀ ਸ਼ੁਰੂਆਤ ਹੋਵੇਗੀ।

ਉਨ੍ਹਾਂ ਕਿਹਾ 9 ਜਨਵਰੀ ਤੋਂ ਬਾਅਦ ਬਾਰਸ਼ ਘੱਟ ਹੋਣ ਤੋਂ ਬਾਅਦ ਪੱਛਮੀ ਹਿਮਾਲਿਆ ਤੋਂ ਠੰਢੀਆਂ ਹਵਾਵਾਂ ਮੈਦਾਨੀ ਇਲਾਕਿਆਂ ਵੱਲ ਤੇਜ਼ੀ ਨਾਲ ਵਗਣੀਆਂ ਸ਼ੁਰੂ ਹੋ ਜਾਣਗੀਆਂ ਜਿਸ ਨਾਲ ਠੰਢ ਵੱਧੇਗੀ ਅਤੇ ਤਾਪਮਾਨ ਚ ਭਾਰੀ ਗਿਰਾਵਟ ਵੀ ਆਵੇਗੀ। ਇਸ ਨਾਲ ਪੰਜਾਬ, ਹਰਿਆਣਾ ਅਤੇ ਉੱਤਰ ਰਾਜਸਥਾਨ ਚ ਘੱਟੋ ਘੱਟ ਤਾਪਮਾਨ ਚ ਗਿਰਾਵਟ ਸ਼ੁਰੂ ਹੋ ਜਾਵੇਗੀ।

ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਫਿਲਹਾਲ ਹਲਕਾ ਮੀਂਹ ਜਾਰੀ ਹੈ। ਇਹ 8 ਜਨਵਰੀ ਤੱਕ ਕਾਫ਼ੀ ਹੱਦ ਤਕ ਪੈ ਸੱਕਦਾ ਹੈ। ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਚੰਡੀਗੜ ਚ ਤੇਜ਼ ਹਨ੍ਹੇਰੀ ਅਤੇ ਗੜ੍ਹੇਮਾਰੀ ਦੇ ਨਾਲ-ਨਾਲ ਮੀਂਹ ਦੀ ਵੀ ਸੰਭਾਵਨੀ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਮੀਂਹ ਦੀਆਂ ਗਤੀਵਿਧੀਆਂ ਦੇ ਨਾਲ ਬੱਦਲ ਛਾਏ ਰਹਿਣ ਕਾਰਨ 7 ਜਨਵਰੀ ਨੂੰ ਪੰਜਾਬ ਚ ਵੱਧ ਤੋਂ ਵੱਧ ਤਾਪਮਾਨ ਡਿੱਗਣ ਦੇ ਭਵਿੱਖਬਾਣੀ ਮੌਸਮ ਵਿਭਾਗ ਨੇ ਕੀਤੀ ਹੈ, ਜਿਸ ਨਾਲ ਹਰਿਆਣਾ ਦੇ ਨਾਲ-ਨਾਲ ਸੂਬੇ ਚ ਠੰਢੇ ਦਿਨਾਂ ਦੀ ਸਥਿਤੀ ਫੇਰ ਬਣ ਸਕਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ