ਪੀਏਯੂ ਦੇ ਵਾਈਸ ਚਾਂਸਲਰ ਦੀ ਹੈਟਿ੍ਕ, ਮੁੜ ਮਿਲੀ ਐਕਸਟੈਂਸ਼ਨ

June 20 2019

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਵਾਈਸ ਚਾਂਸਲਰ ਪਦਮਸ੍ਰੀ ਡਾ. ਬਲਦੇਵ ਸਿੰਘ ਢਿੱਲੋਂ ਦਾ ਕਾਰਜਕਾਲ 30 ਜੂਨ ਨੂੰ ਖ਼ਤਮ ਹੋ ਰਿਹਾ ਹੈ। ਇਸੇ ਦੌਰਾਨ ਸੂਤਰਾਂ ਨੇ ਦੱਸਿਆ ਹੈ ਕਿ ਵੀਸੀ ਨੂੰ ਐਕਸਟੈਂਸ਼ਨ ਮਿਲ ਗਈ ਹੈ।

ਸੂਤਰਾਂ ਮੁਤਾਬਕ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਹੋਈ ਪੀਏਯੂ ਬੋਰਡ ਦੀ ਮੀਟਿੰਗ ਦੌਰਾਨ ਵੀਸੀ ਨੂੰ ਮੁੜ ਐਕਸਟੈਂਸ਼ਨ ਦੇਣ ਬਾਰੇ ਫ਼ੈਸਲਾ ਲਿਆ ਗਿਆ ਹੈ। ਇਹ ਐਕਸਟੈਂਸ਼ਨ ਚਾਰ ਸਾਲਾਂ ਦੀ ਦੱਸੀ ਗਈ ਹੈ।

ਬੋਰਡ ਦੀ ਇਸ ਮੀਟਿੰਗ ਵਿਚ ਸ਼ਾਮਲ ਇਕ ਮੈਂਬਰ ਨੇ ਇਸ ਬਾਰੇ ਪੁਸ਼ਟੀ ਕਰ ਦਿੱਤੀ ਹੈ। ਬੋਰਡ ਮੈਂਬਰ ਮੁਤਾਬਕ ਸਰਕਾਰ ਵੱਲੋਂ ਪੀਏਯੂ ਦੀ ਪ੍ਰਰਾਪਤੀ ਨੂੰ ਵੇਖਦਿਆਂ ਵੀਸੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਚਾਰ ਸਾਲਾਂ ਦੀ ਐਕਸਟੈਂਸ਼ਨ ਦਿੱਤੀ ਜਾ ਰਹੀ ਹੈ। ਬੋਰਡ ਮੈਂਬਰ ਦਾ ਕਹਿਣਾ ਸੀ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਵਿਚ ਪੀਏਯੂ ਨੇ ਵੱਡੀਆਂ ਪ੍ਰਰਾਪਤੀਆਂ ਕੀਤੀਆਂ ਹਨ। ਇਸ ਕਰਕੇ ਉਨ੍ਹਾਂ ਨੂੰ ਐਕਸਟੈਂਸ਼ਨ ਦਿੱਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਨੂੰ ਲੈ ਕੇ ਪੀਏਯੂ ਕੈਂਪਸ ਵਿਚ ਸਾਰਾ ਦਿਨ ਚਰਚਾ ਚੱਲਦੀ ਰਹੀ।

ਹਾਲਾਂਕਿ ਦੂਜੇ ਪਾਸੇ ਬੋਰਡ ਦੀ ਮੀਟਿੰਗ ਵਿਚ ਸ਼ਾਮਲ ਰਹੇ ਪੀਏਯੂ ਦੇ ਰਜਿਸਟ੍ਰਾਰ ਡਾ. ਆਰਐੱਸ ਸਿੱਧੂ ਤੋਂ ਜਦੋਂ ਪੀਏਯੂ ਦੇ ਵੀਸੀ ਨੂੰ ਮੁੜ ਐਕਸਟੈਂਸ਼ਨ ਦਿੱਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਇਹੀ ਨਹੀਂ, ਜਦੋਂ ਪੀਏਯੂ ਦੇ ਵੀਸੀ ਡਾ. ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਦੱਸਣਯੋਗ ਹੈ ਕਿ ਡਾ.ਢਿੱਲੋਂ ਨੇ 1 ਜੁਲਾਈ 2011 ਵਿਚ ਪਹਿਲੀ ਵਾਰ ਵੀਸੀ ਵਜੋਂ ਕੰਮ ਸੰਭਾਲਿਆ ਸੀ। ਇਸ ਮਗਰੋਂ 2015 ਵਿਚ ਚਾਰ ਸਾਲਾਂ ਲਈ ਐਕਸਟੈਂਸ਼ਨ ਮਿਲੀ ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ