ਪਿਆਜ਼ ਵਪਾਰੀਆਂ ਖ਼ਿਲਾਫ਼ ਸਖਤੀ

December 27 2019

ਪਿਆਜ਼ ਦੇ ਵੱਧਦੇ ਰੇਟਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਪਿਆਜ਼ਾਂ ਦੀ ਜਮ੍ਹਾਂਖੋਰੀ ਦੀ ਹੱਦ ਘਟਾ ਦਿੱਤੀ ਹੈ। ਇਸ ਦੇ ਬਾਵਜੂਦ ਚੰਡੀਗੜ੍ਹ ਦੇ ਵਪਾਰੀਆਂ ਵੱਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਪਿਆਜ਼ ਵਪਾਰੀਆਂ ਨੂੰ 1 ਦਸੰਬਰ ਤੋਂ ਲੈ ਕੇ ਹੁਣ ਤੱਕ ਪਿਆਜ਼ਾਂ ਦੀ ਖਰੀਦ ਅਤੇ ਵੇਚ ਦਾ ਹਿਸਾਬ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਇਹ ਕਾਰਵਾਈ ਪਿਆਜ਼ਾਂ ਦੀ ਵੱਧ ਰਹੀ ਕੀਮਤ ਅਤੇ ਜਮ੍ਹਾਂਖੋਰੀ ’ਤੇ ਨੱਥ ਪਾਉਣ ਲਈ ਕੀਤੀ ਗਈ ਹੈ। ਹੁਣ ਹਰੇਕ ਪਿਆਜ਼ ਵਪਾਰੀ ਨੂੰ ਸਟਾਕ ਰਜਿਸਟਰ ਸਹੀ ਰੱਖਦਿਆਂ ਹਿਸਾਬ ਰੱਖਣਾ ਪਵੇਗਾ ਕਿ ਉਸ ਨੇ ਪ੍ਰਚੂਨ ਵਪਾਰੀ ਨੂੰ ਕਿੰਨਾ ਪਿਆਜ਼ ਵੇਚਿਆ ਹੈ ਅਤੇ ਕਿੰਨੇ ਰੁਪਏ ’ਚ ਵੇਚਿਆ ਹੈ।

ਫੂਡ ਅਤੇ ਸਪਲਾਈ ਵਿਭਾਗ ਵੱਲੋਂ ਕਾਰਵਾਈ ਦੀ ਚਿਤਾਵਨੀ

ਫੂਡ ਅਤੇ ਸਪਲਾਈ ਖਪਤਕਾਰ ਅਤੇ ਲੀਗਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜੇਕਰ ਕਿਸੇ ਵਪਾਰੀ ਵੱਲੋਂ ਦੋ ਦਿਨਾਂ ’ਚ ਹਿਸਾਬ ਨਾ ਦਿੱਤਾ ਗਿਆ ਤਾਂ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਪਿਆਜ਼ਾਂ ਦੇ ਵੱਧ ਰਹੇ ਮੁੱਲ ਦੇ ਚਲਦਿਆਂ ਯੂ.ਟੀ. ਪ੍ਰਸ਼ਾਸਨ ਨੇ ਥੋਕ ਵਪਾਰੀਆਂ ਨੂੰ 25 ਟਨ ਅਤੇ ਪ੍ਰਚੂਨ ਵਪਾਰੀਆਂ ਨੂੰ 2 ਟਨ ਪਿਆਜ਼ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ