ਪਿਆਜ਼ ਤੋਂ ਬਾਅਦ ਹੁਣ ਟਮਾਟਰ ਨੇ ਲਿਆਂਦੀ ਹਨ੍ਹੇਰੀ, ਅਸਮਾਨੀਂ ਛੂਹੇ ਭਾਅ

October 11 2019

ਮੰਡੀਆਂ ਵਿੱਚ ਆਏ ਦਿਨ ਸਬਜ਼ੀਆਂ ਦੇ ਰੇਟ ਅਸਮਾਨੀਂ ਛੂਹ ਰਹੇ ਹਨ। ਪਿਛਲੇ ਕੁਝ ਦਿਨਾਂ ਚ ਪਿਆਜ਼ ਨੇ ਲੋਕਾਂ ਦੇ ਹੰਝੂ ਕਢਾ ਰੱਖੇ ਸੀ ਤੇ ਹੁਣ ਟਮਾਟਰ ਦੇ ਵੀ ਭਾਅ ਵਧ ਗਏ ਹਨ ਜਿਸ ਨਾਲ ਲੋਕਾਂ ਦੀ ਰਸੋਈ ਦਾ ਬਜਟ ਹਿੱ ਗਿਆ ਹੈ। ਮੰਡੀਆਂ ਵਿੱਚ ਪਹਿਲਾਂ ਵਾਂਗ ਲੋਕਾਂ ਦੀ ਚਹਿਲ-ਪਹਿਲ ਨਹੀਂ ਦਿੱਸ ਰਹੀ। ਲੋਕ ਸਬਜ਼ੀਆਂ ਦੇ ਰੇਟ ਵਿੱਚ ਹੋਏ ਵਾਧੇ ਨੂੰ ਲੈ ਕੇ ਰੋਸ ਜਤਾ ਰਹੇ ਹਨ।

ਪਿਛਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੀਆਂ ਮੰਡੀਆਂ ਵਿੱਚ ਪਿਆਜ਼ ਦੀ ਕੀਮਤ ਵਧ ਗਈ ਸੀ। ਬਾਹਰੀ ਸੂਬਿਆਂ ਤੋਂ ਪਿਆਜ਼ ਦੀ ਆਮਦ ਘੱਟ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਮੰਡੀਆਂ ਵਿੱਚ ਟਮਾਟਰ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ।

ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਟਮਾਟਰ 60 ਤੋਂ 70 ਰੁਪਏ ਕਿੱਲੋ ਪ੍ਰਤੀ ਵਿਕ ਰਿਹਾ ਹੈ ਜਿਸ ਨੂੰ ਰੋਜ਼ਾਨਾ ਸਬਜ਼ੀ ਤੇ ਸਲਾਦ ਲਈ ਖਰੀਦਣਾ ਆਮ ਲੋਕਾਂ ਦੇ ਵੱਸੋਂ ਬਾਹਰ ਹੋ ਰਿਹਾ ਹੈ। ਮੰਡੀ ਵਿੱਚ ਸਬਜ਼ੀ ਲੈਣ ਆਏ ਲੋਕਾਂ ਨੇ ਕਿਹਾ ਕਿ ਜਿੱਥੇ ਉਹ ਸਬਜ਼ੀਆਂ ਦੇ ਰੇਟ ਵਧਣ ਤੋਂ ਪ੍ਰੇਸ਼ਾਨ ਹਨ ਉੱਥੇ ਹੁਣ ਪਿਆਜ਼ ਤੋਂ ਬਾਅਦ ਟਮਾਟਰ ਵੀ ਮਹਿੰਗੇ ਹੋ ਗਏ ਹਨ। ਲੋਕ ਟਮਾਟਰ ਘੱਟ ਖਰੀਦ ਰਹੇ ਹਨ।

ਲੋਕਾਂ ਨੇ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਸਬਜ਼ੀਆਂ ਦੇ ਰੇਟਾਂ ਸਮੇਤ ਪਿਆਜ਼ ਤੇ ਟਮਾਟਰ ਦੇ ਰੇਟ ਘਟਾਏ ਜਾਣ ਤਾਂ ਜੋ ਆਮ ਲੋਕਾਂ ਤੇ ਰਸੋਈ ਦਾ ਬਜਟ ਕੁਝ ਸੁਧਰ ਸਕੇ।

ਦੂਜੇ ਪਾਸੇ ਸਬਜ਼ੀ ਵੇਚਣ ਵਾਲੇ ਰਿਟੇਲ ਲੋਕਾਂ ਨੇ ਕਿਹਾ ਕਿ ਵਧੇ ਹੋਏ ਰੇਟ ਕਰ ਕੇ ਉਨ੍ਹਾਂ ਦੇ ਕਾਰੋਬਾਰ ਤੇ ਵੀ ਅਸਰ ਪਿਆ ਹੈ। ਟਮਾਟਰ ਖਰੀਦਣ ਲਈ ਕੋਈ ਗਾਹਕ ਨਹੀਂ ਆਉਂਦਾ। ਇਸ ਦੇ ਨਾਲ ਹੀ ਵੱਖ-ਵੱਖ ਸਬਜ਼ੀਆਂ ਦੇ ਰੇਟ ਚ ਵੀ ਵਾਧਾ ਹੋਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ