ਝੀਂਗਾ ਮੱਛੀ ਪਾਲਕਾਂ ਨੂੰ ਘਾਟੇ ਤੋਂ ਬਚਾਵੇਗੀ GADVASU ਲੁਧਿਆਣਾ ਦੀ ਇਹ ਕਿਟ, ਸਿਰਫ਼ ਦਸ ਮਿੰਟ ਚ ਬਿਮਾਰੀ ਦੀ ਜਾਂਚ

May 04 2021

ਝੀਂਗਾ ਮੱਛੀ ਪਾਲਣ ਉਦਯੋਗ ਨਾਲ ਜੁੜੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਲੁਧਿਆਣਾ ਸਥਿਤ ਗੁਰੂ ਅੰਗਦ ਦੇਵ ਵੇਟਰਨਿਟੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਕਾਲਜ ਆਫ ਫਿਸ਼ਰੀਜ਼ ਦੇ ਵਿਗਿਆਨੀਆਂ ਨੇ ਚਾਰ ਸਾਲ ਦੀ ਖੋਜ ਤੋਂ ਬਾਅਦ ਝੀਂਗਾ ਮੱਛੀ ਵਿਚ ਲੱਗਣ ਵਾਲੀ ਬਿਮਾਰੀ ਈਐਮਐਸ ਦਾ ਪਤਾ ਲਗਾਉਣ ਵਾਲੀ ਨਵੀਂ ਕਿਟ ਦੀ ਖੋਜ ਕੀਤੀ ਹੈ। ਇਸ ਬਿਮਾਰੀ ਤੋਂ ਝੀਂਗਾ ਮੱਛੀ ਵਿਕਸਤ ਹੋਣ ਤੋਂ ਪਹਿਲਾਂ ਹੀ 7 ਤੋਂ 10 ਦਿਨਾਂ ਵਿਚ ਹੀ ਵੱਡੀ ਗਿਣਤੀ ਵਿਚ ਮਰ ਜਾਂਦੀਆਂ ਹਨ।

ਦੁਨੀਆ ਭਰ ਵਿਚ ਇਸ ਬਿਮਾਰੀ ਕਾਰਨ ਝੀਂਗਾ ਪਾਲਣ ਉਦਯੋਗ ਨੂੰ ਭਾਰੀ ਘਾਟਾ ਹੋ ਰਿਹਾ ਹੈ। ਇਸ ਕਿਟ ਨੂੰ ਗਡਵਾਸੂ ਦੇ ਕਾਲਜ ਆਫ ਫਿਸ਼ਰੀਜ਼ ਦੇ ਵਿਗਿਆਨੀ ਡਾ. ਨਵੀਨ ਕੁਮਾਰ ਤੇ ਉਨ੍ਹਾਂ ਦੀ ਟੀਮ ਨੇ ਤਿਆਰ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਕਿਟ ਜ਼ਰੀਏ ਅੱਠ ਤੋਂ ਦਸ ਮਿੰਟ ਅੰਦਰ ਹੀ ਝੀਂਗਾ ਮੱਛੀ ਵਿਚ ਇਹ ਬਿਮਾਰੀ ਫੜ ਲਈ ਜਾਵੇਗੀ ਤੇ ਸਮਾਂ ਰਹਿੰਦੇ ਇਸਦੇ ਬਚਾਅ ਲਈ ਕਦਮ ਚੁੱਕੇ ਜਾ ਸਕਣਗੇ।

ਵਿਗਿਆਨੀ ਦੁਆਰਾ ਤਿਆਰ ਕੀਤੀ ਗਈ ਕਿਟ

ਪੰਜਾਬ ਵਿਚ ਫਾਜ਼ਿਲਕਾ, ਮਾਨਸਾ, ਮੁਕਤਸਰ ਸਾਹਿਬ, ਬਠਿੰਡਾ ਤੇ ਫਰੀਦਕੋਟ ਵਿਚ ਝੀਂਗਾ ਮੱਛੀ ਦਾ ਪਾਲਣ ਹੋ ਰਿਹਾ ਹੈ। 2014 ਵਿਚ 0.4 ਹੈਕਟੇਅਰ ਖੇਤਰ ਵਿਚ ਇਸਦਾ ਪਾਲਣ ਹੇ ਰਿਹਾ ਸੀ, ਜੋ 2020 ਵਿਚ ਵਧ ਕੇ 158 ਹੋਕਟੇਅਰ ਹੋ ਗਿਆ। ਡਾ. ਨਵੀਨ ਨੇ ਦੱਸਿਆ ਕਿ ਕਿਟ ਵਿਚ ਪੰਜ ਤਰ੍ਰਾਂ ਦੇ ਵੱਖ-ਵੱਖ ਸਾਲਿਊਸ਼ਨ ਹਨ। ਇਕ ਕਿਟ ਵਿਚ 10 ਕੈਸੇਟ ਹੁੰਦੇ ਹਨ ਤੇ ਇਕ ਕੈਸੇਟ ਤੋਂ 4- ਤੋਂ 6 ਸੈਂਪਲ ਟੈਸਟ ਕੀਤੇ ਜਾ ਸਕਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran